ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸੰਘਣੀ ਧੁੰਦ ਦੀ ਲਪੇਟ ਵਿਚ ਹਨ। ਬੁੱਧਵਾਰ ਸਵੇਰੇ ਕਈ ਇਲਾਕਿਆਂ ‘ਚ 50 ਮੀਟਰ ਤੋਂ 100 ਮੀਟਰ ਤੱਕ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਹਿਮਾਚਲ ਦੇ ਕੁਫਰੀ ‘ਚ ਇਸ ਸਾਲ ਪਹਿਲੀ ਵਾਰ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਠੰਢ ਹੋਰ ਵਧੇਗੀ। ਮਕਰ ਸੰਕ੍ਰਾਂਤੀ ਤੱਕ ਧੁੰਦ ਅਤੇ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।