ਉਤਰਾਖੰਡ ਦੇ ਪਹਾੜੀ ਜ਼ਿਲਿ੍ਹਆਂ ‘ਚ ਕੜਾਕੇ ਦੀ ਠੰਢ ਪੈ ਰਹੀ ਹੈ।ਪਰਬਤੀ ਖੇਤਰਾਂ ‘ਚ ਦਿਨ ‘ਚ ਕੜਾਕੇਦਾਰ ਧੁੱਪ ਤੇ ਸਵੇਰੇ ਸ਼ਾਮ ਕੜਾਕੇ ਦੀ ਠੰਢ ਪੈ ਰਹੀ ਹੈ।ਹੁਣ ਤਾਂ ਮੈਦਾਨ ‘ਚ ਵੀ ਲਗਾਤਾਰ ਤਾਪਮਾਨ ਡਿੱਗ ਰਿਹਾ ਹੈ।ਤਾਪਮਾਨ ‘ਚ ਦਰਜ ਕੀਤੀ ਜਾ ਰਹੀ ਗਿਰਾਵਟ ਨਾਲ ਹੁਣ ਠੰਢ ਲਗਾਤਾਰ ਵੱਧ ਰਹੀ ਹੈ।ਦੂਜੇ ਪਾਸੇ, ਪਹਾੜ ਦੀਆਂ ਚੋਟੀਆਂ ‘ਤੇ ਬਰਫ਼ਬਾਰੀ ਨਾਲ ਤਾਪਮਾਨ ਮਾਈਨਸ ‘ਚ ਪਹੁੰਚ ਗਿਆ ਹੈ।ਚਮੋਲੀ ‘ਚ ਕਈ ਝਰਨੇ ਜਮ ਗਏ ਹਨ।
ਪਹਾੜੀ ਜ਼ਿਲਿ੍ਹਆਂ ‘ਚ ਕੜਾਕੇ ਦੀ ਠੰਢ ਦੇ ਵਿਚਾਲੇ ਪਹਾੜੀ ਲੋਕਾਂ ਨੇ ਆਪਣੀ ਲੋੜ ਦੇ ਰਿਹਾਸ ਨਾਲ ਕਈ ਪ੍ਰਕਾਰ ਦੇ ਸਵਾਦਿਸ਼ਟ ਪਕਵਾਨਾਂ ਨੂੰ ਇਜ਼ਾਦ ਕੀਤਾ ਹੈ।ਇਨ੍ਹਾਂ ‘ਚ ਦਾਲ-ਭਾਤ ਦੀ ਕਾਪਲੀ/ਕਾਫਲੀ, ਫਾਣੁ (ਝਾਂਝ ਦਾ ਸਾਗ), ਚੈਂਸੁ ਪੀਸੀ ਕਾਲ ਦਾਲ, ਰੈਲੁ ਰਾਇਤਾ ਦੇ ਨਾਲ ਨਾਲ ਕੰਡਾਲੀ ਭਾਵ ਬਿੱਛੂ ਘਾਹ ਦਾ ਸਾਗ ਸ਼ਾਮਿਲ ਹੈ, ਜਿਸ ਨੂੰ ਸਰਦੀਆਂ ‘ਚ ਬੜੇ ਚਾਅ ਨਾਲ ਖਾਧਾ ਜਾਂਦਾ ਹੈ।
ਕੰਡਾਲੀ ਘਾਹ ਦੇ ਹੋਰ ਵੀ ਨਾਮ…
ਕੰਡਾਲੀ ਦੀ ਸਬਜ਼ੀ ਤੇ ਸਾਗ ਟੇਸਟ ਦੇ ਨਾਲ ਨਾਲ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੈ।ਇਸਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਇਸ ਨੂੰ ਪਹਾੜਾਂ ‘ਚ ਖੂਬ ਚਾਅ ਨਾਲ ਖਾਦਾ ਜਾਂਦਾ ਹੈ, ਕੰਡਾਲੀ ਨੂੰ ਦੇਵਭੂਮੀ ਦੇ ਕੁਮਾਊਂ ‘ਚ ਜਿੱਥੇ ਬਿੱਛੂ ਸਾਗ, ਸਿੰਸੁੰਣ ਜਾਂ ਸਿਸੌਣ ਕਿਹਾ ਜਾਂਦਾ ਹੈ, ਦੂਜੇ ਪਾਸੇ ਗੜਵਾਲ ਮੰਡਲ ‘ਚ ਇਸ ਨੂੰ ਕੰਡਾਲੀ ਕਿਹਾ ਜਾਂਦਾ ਹੈ।
ਕਿਉਂ ਕਹਿੰਦੇ ਹਨ ਬਿੱਛੂ ਘਾਹ?
ਆਰਟੀਕਾਕੇਈ ਵਨਸਪਤੀ ਪਰਿਵਾਰ ਦੇ ਇਸ ਪੌਦੇ ਦਾ ਵਾਨਸਪਤਿਕ ਨਾਮ ਅਰਟਿਕਾ ਪਰਵੀਫਲੋਰਾ ਹੈ।ਬਿੱਛੂ ਘਾਹ ਦੀਆਂ ਪੱਤੀਆਂ ਛੋਟੇ ਛੋਟੇ ਵਾਲਾਂ ਵਰਗੇ ਕੰਡੇ ਹੁੰਦੇ ਹਨ।ਪੱਤੀਆਂ ਦੇ ਹੱਥ ਜਾਂ ਸਰੀਰ ਦੇ ਕਿਸੇ ਹੋਰ ਅੰਗ ‘ਚ ਲੱਗਣ ਨਾਲ ਉਸ ‘ਚ ਝਨਝਨਾਹਟ ਸ਼ੁਰੂ ਹੋ ਜਾਂਦੀ ਹੈ।ਜੋ ਕੰਬਲ ਨਾਲ ਰਗੜਨ ਨਾਲ ਦੂਰ ਹੋ ਜਾਂਦੀ ਹੈ।ਇਸਦਾ ਅਸਰ ਬਿੱਛੂ ਦੇ ਡੰਗ ਤੋਂ ਘੱਟ ਨਹੀਂ ਹੁੰਦਾ ।ਇਸਲਈ ਇਸ ਨੂੰ ਬਿੱਛੂ ਘਾਹ ਵੀ ਕਿਹਾ ਜਾਂਦਾ ਹੈ।
ਕਿਵੇਂ ਬਣਦਾ ਹੈ ਕੰਡਾਲੀ ਦਾ ਸਾਗ?
ਪਹਿਲੇ ਜ਼ਮਾਨੇ ‘ਚ ਜਦੋਂ ਘਰ ‘ਚ ਕੁਝ ਵੀ ਖਾਣ ਦੇ ਲਈ ਨਹੀਂ ਹੁੰਦਾ ਸੀ, ਤਾਂ ਪੇਟ ਭਰਨ ਦੇ ਲਈ ਲੋਕ ਕੰਡਾਲੀ ਦਾ ਸਾਗ, ਝੋਲੀ (ਕੜੀ) ਪੀਂਦੇ ਸਨ।ਜੋ ਗਰਮ ਹੋਣ ਦੇ ਨਾਲ ਨਾਲ ਕਾਫੀ ਸਵਾਦਿਸ਼ਟ ਹੁੰਦੀ ਸੀ।ਇਸ ਨੂੰ ਬਣਾਉਣ ਦੇ ਲਈ ਪਹਿਲਾਂ ਮੁਲਾਇਮ ਕੰਡਾਲੀ ਨੂੰ ਤੋੜ ਕੇ ਅੱਗ ਦੀ ਭੱਠੀ ‘ਚ ਉਸਦੇ ਕੰਡੇ ਸਾੜ ਕੇ ਪਾਣੀ ਨਾਲ ਸਾਫ ਕੀਤਾ ਜਾਂਦਾ ਹੈ।ਫਿਰ ਇਕ ਕੜਾਈ ‘ਚ ਗਰਮ ਪਾਣੀ ਦੇ ਉਪਰ ਕੰਡਾਲੀ ਪਾ ਕੇ ਪਕਾਇਆ ਜਾਂਦਾ ਹੈ ਤੇ ਪੱਕਣ ਤੋਂ ਬਾਅਦ ਉਸ ਨੂੰ ਸਿਲਬੱਟੇ ‘ਤੇ ਪੀਸਿਆ ਜਾਂਦਾ ਹੈ।ਸਾਗ ਬਣਾਉਣ ਦੇ ਲਈ ਤੇਲ ‘ਚ ਚਾਵਲ ਜਾਂ ਜ਼ੀਰੇ ਦਾ ਤੜਕਾ ਪਾਇਆ ਜਾਂਦਾ ਹੈ ਤੇ ਉਸਦੇ ਉਪਰ ਪੀਸੀ ਹੋਈ ਕੰਡਾਲੀ ਪਾ ਕੇ ਭੁੰਨਿਆ ਜਾਂਦਾ ਹੈ।ਫਿਰ ਸਵਾਦ ਅਨੁਸਾਰ ਨਮਕ ਤੇ ਮਸਾਲੇ ਪਾ ਕੇ ਰੋਟੀ ਜਾਂ ਭਾਤ ਦੇ ਨਾਲ਼ ਖਾਂਦੇ ਹਨ।ਅੱਜਕੱਲ੍ਹ ਲੋਕ ‘ਚ ਇਸ ‘ਚ ਪਿਆਜ਼, ਟਮਾਟਰ ਤੇ ਵੇਸਣ ਦਾ ਘੋਲ ਜਾਂ ਆਟੇ ਦਾ ਘੋਲ ਪਾਉਂਦੇ ਹਨ, ਜਿਸ ਨੂੰ ‘ਆਲਣ’ ਕਿਹਾ ਜਾਂਦਾ ਹੈ।
ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਾਲਾ ਸਾਗ
ਕੰਡਾਲੀ ਦੇ ਪੱਤਿਆਂ ‘ਚ ਖੂਬ ਆਇਰਨ ਹੁੰਦਾ ਹੈ ਜੋ ਕਿ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।ਇਸਦੇ ਇਲਾਵਾ ਫਾਰਮਿਕ ਐਸਿਡ, ਐਸਟਿਲ ਕੋਲਾਈਟ ਤੇ ਵਿਟਾਮਿਨ ਏ ਵੀ ਕੰਡਾਲੀ ‘ਚ ਖੂਬ ਮਿਲਦਾ ਹੈ, ਜੋ ਪੀਲਿਆ, ਉਦਰ ਰੋਗ, ਖਾਂਸੀ ਜ਼ੁਕਾਮ ‘ਚ ਫਾਇਦੇਮੰਦ ਹੁੰਦਾ ਹੈ।ਇਸਦੇ ਇਲਾਵਾ ਇਸਦਾ ਸਾਗ/ਸਬਜ਼ੀ ਕਿਡਨੀ ਸਬੰਧੀ ਬੀਮਾਰੀਆਂ ‘ਚ ਵੀ ਫਾਇਦੇਮੰਦ ਹੁੰਦੀ ਹੈ।