ਭਾਰਤ ‘ਚ 26 ਜਨਵਰੀ 2024 ਨੂੰ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।ਸਿੰਪਲ ਭਾਸ਼ਾ ‘ਚ ਸਮਝੀਏ ਤਾਂ ਇਸ ਦਿਨ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਤੇ ਭਾਰਤ ਗਣਤੰਤਰ ਬਣਿਆ ਸੀ।
ਭਾਰਤ 26 ਜਨਵਰੀ 2024 ਨੂੰ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।ਗਣਤੰਤਰ ਦਿਵਸ ਸਮਾਰੋਹ ਦੀ ਸ਼ੁਰੂਆਤ ‘ਚ ਸਭ ਤੋਂ ਪ੍ਰਧਾਨ ਮੰਤਰੀ ਅਮਰ ਜਵਾਨ ਜਯੋਤੀ (ਇੰਡੀਆ ਗੇਟ) ‘ਤੇ ਫੁੱਲ ਭੇਂਟ ਕਰਕੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।ਇਸ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਝੰਡਾ ਲਹਿਰਾਉਂਦੇ ਹਨ, ਹਵਾਈ ਸੈਨਾ, ਥਲਸੈਨਾ ਤੇ ਨੌਸੈਨਾ ਦੇ ਜਵਾਨ ਆਜ਼ਾਦੀ ਦੀ ਲੜਾਈ ‘ਚ ਸ਼ਹੀਦ ਸੈਨਿਕਾਂ ਨੂੰ 21 ਤੋਪਾਂ ਦੀ ਸਲਾਮੀ ਦਿੰਦੇ ਹਨ।ਇਸਦੇ ਬਾਅਦ ਰਾਸ਼ਟਰਗਾਣ ਹੁੰਦਾ ਹੈ ਤੇ ਵੀਰ ਚਕਰ, ਪਰਮਵੀਰ ਚਕਰ, ਅਸ਼ੋਕ ਚਕਰ, ਮਹਾਵੀਰ ਚਕਰ ਤੇ ਕੀਰਤ ਚੱਕਰ ਸਮੇਤ ਹੋਰ ਐਵਾਰਡ ਦੇ ਜੇਤੂਆਂ ਨੂੰ ਐਵਾਰਡ ਦਿੱਤੇ ਜਾਂਦੇ ਹਨ।ਰਾਸ਼ਟਰਪਤੀ ਨੂੰ ਸਲਾਮੀ ਦਿੰਦੇ ਹੋਏ ਪ੍ਰੇਡ ਸ਼ੁਰੂ ਹੁੰਦੀ ਹੈ ਤੇ ਇਸ ‘ਚ ਤੋਪਾਂ, ਮਿਜ਼ਾਇਲਾਂ, ਹਥਿਆਰ ਆਦਿ ਨੂੰ ਦਿਖਾਇਆ ਜਾਂਦਾ ਹੈ।ਸਕੂਲਾਂ ‘ਚ ਬੱਚੇ ਰੰਗਾਰੰਗ ਪ੍ਰੋਗਰਾਮ ਪ੍ਰਸਤੁਤ ਕਰਦੇ ਹਨ।ਇਹ ਤਾਂ ਗੱਲ ਰਹੀ ਗਣਤੰਤਰ ਦਿਵਸ ਸਮਾਰੋਹ ਦੇ ਬਾਰੇ ‘ਚ।ਹੁਣ ਗੱਲ ਕਰਦੇ ਹਾਂ, ਇਸ ਦਿਨ ਦੇ ਇਤਿਹਾਸ ਨਾਲ ਜੁੜੇ ਫੈਕਟ ਦੇ ਬਾਰੇ ‘ਚ…
ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਤਾਂ ਤੁਹਾਨੂੰ ਦੱਸ ਦੇਈਏ ਕਿ ਗਣਤੰਤਰ ਭਾਰਤ ਦੇ ਸੰਵਿਧਾਨ ਦਾ ਮਸੌਦਾ ਇਕ ਮਸੌਦਾ ਕਮੇਟੀ ਨੇ ਤਿਆਰ ਕੀਤਾ ਸੀ ਜਿਸਦੀ ਅਗਵਾਈ ਡਾ. ਬੀਆਰ ਅੰਬੇਦਕਰ ਨੇ ਕੀਤਾ ਸੀ।
‘ਭਾਰਤੀ ਸੰਵਿਧਾਨ’ ਦੁਨੀਆ ‘ਚ ਸਭ ਤੋਂ ਲੰਬਾ ਲਿਖਿਤ ਸੰਵਿਧਾਨ ਹੈ।
ਗਣਤੰਤਰ ਦਿਵਸ ਮਨਾਉਣ ਦਾ ਇਕ ਮੁਖ ਉਦੇਸ਼ ਭਾਰਤੀ ਸੰਵਿਧਾਨ ਦਾ ਸਨਮਾਨ ਕਰਨਾ ਤੇ ਸਾਡੇ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜ਼ਲੀ ਦੇਣਾ ਹੈ ਜਿਨ੍ਹਾਂ ਨੇ ਸੁਤੰਤਰਤਾ ਸੰਗਰਾਮ ਦੇ ਦੌਰਾਨ ਆਪਣੀ ਜਾਨ ਗਵਾਈ ਹੈ।
ਸੁਤੰਤਰ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਵਲੋਂ 26 ਜਨਵਰੀ 1950 ਨੂੰ ਰਾਸ਼ਟਰੀ ਝੰਡਾ ਲਹਿਰਾਏ ਜਾਣ ਤੋਂ ਬਾਅਦ ਭਾਰਤ ‘ਚ ਗਣਤੰਤਰ ਦਿਵਸ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਕੀਤਾ ਗਿਆ ਸੀ।
ਗਣਤੰਤਰ ਦਿਵਸ 26 ਜਨਵਰੀ ਨੂੰ ਇਸ ਲਈ ਮਨਾਉਂਦੇ ਹਨ, ਕਿਉਂਕਿ ਇਸ ਸਾਲ 1930 ‘ਚ ਭਾਰਤੀ ਰਾਸ਼ਟਰੀ ਕਾਂਗਰਸ’ ਨੇ ਬ੍ਰਿਟਿਸ਼ ਹਕੂਮਤ ਤੋਂ ਪੂਰਨ ਸਵਰਾਜ ਦੀ ਘੋਸ਼ਣਾ ਕੀਤੀ ਸੀ।
ਹਰ ਸਾਲ, ਕਿਸੇ ਹੋਰ ਦੇਸ਼ ਜਾਂ ਰਾਸ਼ਟਰ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਗਣਤੰਤਰ ਦਿਵਸ ਦੇ ਮੁਖ ਮਹਿਮਾਨ ਦੇ ਰੂਪ ‘ਚ ਸ਼ਾਮਿਲ ਹੁੰਦਾ ਹੈ।ਇਸ ਸਾਲ ਮਿਸਰ ਦੇ ਰਾਸ਼ਟਰਪਤੀ ਫਤਹਿ ਅਲ-ਸਿਸੀ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ‘ਚ ਮੁਖ ਮਹਿਮਾਨ ਦੇ ਰੂਪ ‘ਚ ਸ਼ਾਮਿਲ ਹੋਣਗੇ।
ਭਾਰਤ ਦੇ ਪਹਿਲੇ ਗਣਤੰਤਰ ਦਿਵਸ ਦੇ ਮੁਖ ਮਹਿਮਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਰਣ ਸੀ।
ਇਸ ਪ੍ਰੋਗਰਾਮ ਦਾ ਅੰਤ 29 ਜਨਵਰੀ ਨੂੰ ਵਿਜੈ ਚੌਕ ‘ਤੇ ‘ਬੀਟਿੰਗ ਰੀਟ੍ਰੀਟ ਸੈਰੇਮਨੀ’ ਦੇ ਨਾਲ ਹੁੰਦਾ ਹੈ।ਇਸੇ ਦੇ ਨਾਲ ਚਾਰ ਦਿਨਾਂ ਗਣਤੰਤਰ ਦਿਵਸ ਸਮਾਰੋਹ ਦਾ ਸਮਾਪਣ ਹੁੰਦਾ ਹੈ।ਹਿੰਦੀ ਤੇ ਅੰਗਰੇਜ਼ੀ ‘ਚ ਹੱਥ ਲਿਖਤ ਸੰਵਿਧਾਨ ਦੀਆਂ ਮੂਲ ਪ੍ਰਤੀਆਂ ਹੀਲੀਅਮ ਗੈਸ ਨਾਲ ਭਰੇ ‘ਕੇਸ’ ‘ਚ ਭਾਰਤੀ ਸੰਸਦ ਦੀ ਲਾਇਬ੍ਰੇਰੀ ‘ਚ ਰੱਖੀ ਹੋਈ ਹੈ।ਮੂਲ ਪ੍ਰਤੀ ‘ਚ 22 ਭਾਗ, 395 ਅਨੁਛੇਦ ਅਤੇ 8 ਸ਼ੈਡਿਊਲ ਹਨ।
ਹਰ ਸਾਲ ਗਣਤੰਤਰ ਦਿਵਸ ਸਮਾਰੋਹ ਦੇ ਅੰਤ ‘ਚ ਇਕ ਈਸਾਈ ਭਜਨ ‘ਅਬਾਈਡ ਵਿਦ ਮੀਂ’ ਵਜਾਇਆ ਜਾਂਦਾ ਹੈ।ਮੰਨਿਆ ਜਾਂਦਾ ਹੈ ਕਿ ਇਹ ਮਹਾਤਮਾ ਗਾਂਧੀ ਦੇ ਪਸੰਦੀਦਾ ਭਜਨਾਂ ‘ਚੋਂ ਇਕ ਸੀ।