ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ‘ਭਾਰਤ ਬੰਦ’ ਦਾ ਐਲਾਨ ਕੀਤਾ ਗਿਆ ਹੈ, ਜੋ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। ਹਰ ਤਰ੍ਹਾਂ ਨਾਲ ਕਿਸਾਨਾਂ ਨੇ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਲੜਕੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਕਾਰ ਸਵਾਰ ਲੜਕੀ ਦੀ ਕਿਸਾਨਾਂ ਨਾਲ ਉਸ ਵੇਲੇ ਟੱਕਰ ਹੋ ਗਈ ਜਦੋਂ ਉਨ੍ਹਾਂ ਨੇ ਉਸ ਨੂੰ ਅੱਗੇ ਜਾਣ ਤੋਂ ਰੋਕਿਆ। ਵਾਇਰਲ ਵੀਡੀਓ ‘ਚ ਲੜਕੀ ਕਿਸਾਨਾਂ ‘ਤੇ ਗੰਦੇ ਇਸ਼ਾਰੇ ਕਰ ਰਹੀ ਹੈ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਵੀ ਕਰ ਰਹੀ ਹੈ। ਕੁੜੀ ਕਹਿੰਦੀ ਤੁਸੀਂ ਸਾਨੂੰ ਕਿਉਂ ਰੋਕ ਰਹੇ ਹੋ?
During the Bharat Bandh call, a faceoff occurred between farmers and commuters. When farmers blocked the road, the girl traveling in a car responded by showing them the middle finger. Alert ‼️ Abusive Language pic.twitter.com/pnJuiJLfII
— Gagandeep Singh (@Gagan4344) February 16, 2024
ਕਿਸਾਨ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੜਕੀ ਇਕ ਨਹੀਂ ਸੁਣ ਰਹੀ।ਇਸਦੇ ਬਾਅਦ ਲੜਕੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਕਹਿ ਰਹੀ ਹੈ ਕਿ ਉਥੇ ਮੌਜੂਦ ਲੋਕਾਂ ਨੇ ਉਸਨੂੰ ਗਲਤ ਤਰੀਕੇ ਨਾਲ ਫੜਿਆ ਹੈ।ਇਸ ਦੌਰਾਨ ਕੁਝ ਨੌਜਵਾਨ ਲੜਕੀ ਵਲੋਂ ਕੱਢੀਆਂ ਜਾ ਰਹੀਆਂ ਗਾਲਾਂ ਨੂੰ ਲੈ ਕੇ ਉਲਝਦੇ ਵੀ ਨਜ਼ਰ ਆਏ।