Ludhiana HIV Patient Suicide: ਪੰਜਾਬ ਦੇ ਲੁਧਿਆਣਾ ਦੇ ਹੈਬੋਵਾਲ ਵਿੱਚ ਦੇਰ ਰਾਤ ਇੱਕ 40 ਸਾਲਾ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਤਰਾਂ ਮੁਤਾਬਕ ਮਰਨ ਵਾਲਾ ਵਿਅਕਤੀ ਐੱਚ.ਆਈ.ਵੀ. ਉਸ ਨੇ ਖੁਦ ਲੱਕੜ ਦੀ ਚਿਤਾ ਬਣਾਈ, ਉਸ ‘ਤੇ ਲੇਟ ਕੇ ਅੱਗ ਲਾ ਦਿੱਤੀ। ਉਸ ਦੀ ਚੀਕ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ।
ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿੱਚ ਕ੍ਰਾਈਮ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ। ਹਾਲ ਹੀ ਵਿੱਚ ਪੰਜਾਬ ਦੇ ਲੁਧਿਆਣਾ ਦੇ ਹੈਬੋਵਾਲ ‘ਚ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲਦੇਰ ਰਾਤ 40 ਸਾਲਾ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਖੁਦ ਬਣਾਈ ਲੱਕੜ ਦੀ ਚਿਤਾ
ਮਰਨ ਵਾਲਾ ਵਿਅਕਤੀ ਐੱਚ.ਆਈ.ਵੀ. ਉਸ ਨੇ ਖੁਦ ਲੱਕੜ ਦੀ ਚਿਤਾ ਬਣਾਈ, ਉਸ ‘ਤੇ ਲੇਟ ਕੇ ਅੱਗ ਲਾ ਦਿੱਤੀ। ਉਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਰ ਕਿਸੇ ਤਰ੍ਹਾਂ ਝੁਲਸੇ ਵਿਅਕਤੀ ਨੂੰ ਕਮਰੇ ‘ਚੋਂ ਬਾਹਰ ਕੱਢਿਆ ਗਿਆ ਪਰ ਕੁਝ ਸਮੇਂ ‘ਚ ਹੀ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਰ ਵਿੱਚ ਰਹਿੰਦਾ ਸੀ ਇਕੱਲਾ
ਲੋਕਾਂ ਨੇ ਤੁਰੰਤ ਥਾਣਾ ਹੈਬੋਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ। ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਮਨੋਜ ਇਕੱਲਾ ਰਹਿੰਦਾ ਹੈ। ਉਸਦਾ ਵਿਆਹ ਨਹੀਂ ਹੋਇਆ ਸੀ। ਉਹ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਅੱਗ ਕਿਉਂ ਲਗਾਈ। ਉਹ ਕਾਫੀ ਸਮੇਂ ਤੋਂ ਕੋਈ ਕੰਮ ਨਹੀਂ ਕਰ ਰਿਹਾ ਸੀ।
ਮੌਤ ਦੇ ਅਸਲ ਕਾਰਨਾਂ ਦਾ ਨਹੀਂ ਲੱਗਿਆ ਪਤਾ
ਦੂਜੇ ਪਾਸੇ ਥਾਣਾ ਹੈਬੋਵਾਲ ਦੀ ਪੁਲਿਸ ਅਨੁਸਾਰ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੀ ਹੁੰਦਾ ਹੈ HIV
ਐੱਚਆਈਵੀ HIV (ਹਿਊਮਨ ਇਮਯੂਨੋਡਫੀਸ਼ੀਐਂਸੀ ਵਾਇਰਸ) ਇੱਕ ਵਾਇਰਸ ਹੈ ਜੋ ਸੈੱਲਾਂ ‘ਤੇ ਹਮਲਾ ਕਰਦਾ ਹੈ ਜੋ ਸਰੀਰ ਨੂੰ ਲਾਗ ਨਾਲ ਲੜਨ ਵਿੱਚ ਮਦਦ ਕਰਦੇ ਹਨ, ਇੱਕ ਵਿਅਕਤੀ ਨੂੰ ਹੋਰ ਲਾਗਾਂ ਅਤੇ ਬਿਮਾਰੀਆਂ ਲਈ ਵਧੇਰੇ ਸੰਵੇਦਨਸ਼ੀਲ ਬਣਾਉਂਦੇ ਹਨ। ਇਹ HIV ਵਾਲੇ ਵਿਅਕਤੀ ਦੇ ਕੁਝ ਸਰੀਰਕ ਤਰਲ ਪਦਾਰਥਾਂ ਦੇ ਸੰਪਰਕ ਰਾਹੀਂ ਫੈਲਦਾ ਹੈ, ਆਮ ਤੌਰ ‘ਤੇ ਅਸੁਰੱਖਿਅਤ ਸੰਭੋਗ ਜਾਂ ਸ਼ੇਅਰਿੰਗ ਇੰਜੈਕਸ਼ਨ ਡਰੱਗ ਉਪਕਰਨਾਂ ਰਾਹੀਂ। HIV ਹੌਲੀ-ਹੌਲੀ ਪੂਰੀ ਇਮਿਊਨ ਸਿਸਟਮ ਨੂੰ ਨਸ਼ਟ ਕਰ ਸਕਦਾ ਹੈ, ਜਿਸ ਨਾਲ ਸਿਹਤ ਵਿੱਚ ਗਿਰਾਵਟ ਅਤੇ ਏਡਜ਼ ਦੀ ਸ਼ੁਰੂਆਤ ਹੋ ਸਕਦੀ ਹੈ।