ਆਈ.ਐਮ.ਡੀ. ਨੇ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਲਈ ਬਰਫਬਾਰੀ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।ਮੌਸਮ ਵਿਭਾਗ ਅਨੁਸਾਰ ਭਾਰਤ ਦੇ ਪੂਰਬ ਤੇ ਉੱਤਰ ਪੂਰਬ ‘ਚ ਮੀਂਹ ਸੰਭਵ ਹੈ।ਹਿਮਾਚਲ, ਉਤਰਾਖੰਡ ‘ਚ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਦਕਿ ਹਰਿਆਣਾ , ਚੰਡੀਗੜ੍ਹ ਤੇ ਪੰਜਾਬ ‘ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਅਗਲੇ 2-3 ਦਿਨਾਂ ‘ਚ ਉਤਰ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।ਦਿੱਲੀ, ਨੋਇਡਾ ਤੇ ਐਨਸੀਆਰ ਖੇਤਰਾਂ ‘ਚ ਅੱਜ ਬੱਦਲ ਛਾਏ ਰਹਿਣਗੇ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਝਾਰਖੰਡ, ਸਿਕਮ ਤੇ ਉਤਰ ਪੂਰਬ ਦੇ ਕਈ ਹਿੱਸਿਆਂ ‘ਚ ਗੜ੍ਹੇਮਾਰੀ ਤੇ ਤੂਫਾਨ ਦੀ ਸੰਭਾਵਨਾ ਹੈ।ਦਿੱਲੀ ‘ਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ।
ਪਿਛਲੇ 3 ਦਿਨਾਂ ਤੋਂ ਦਿੱਲੀ ਦੇ ਕੁਝ ਇਲਾਕਿਆਂ ‘ਚ ਹਲਕਾ ਮੀਂਹ ਪੈ ਰਿਹਾ ਹੈ।ਮੌਸਮ ਦੀ ਜਾਣਕਾਰੀ ਦੇਣ ਵਾਲੀ ਵੈਬਸਾਈਟ ਸਕਾਈਮੇਟ ਵੈਦਰ ਮੁਤਾਬਕ ਅੱਜ ਤੜਕੇ ਨੂੰ ਪੱਛਮੀ ਹਿਮਾਲੀਅਨ ਖੇਤਰ ‘ਤੇ ਤਾਜ਼ਾ ਪੱਛਮੀ ਗੜਬੜੀ ਦੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ।ਇਸ ਕਾਰਨ ਅੱਜ ਤੋਂ ਅਗਲੇ 2 ਦਿਨਾਂ ਤਕ ਪੂਰੇ ਪੱਛਮੀ ਹਿਮਾਲੀਅਨ ਖੇਤਰ ‘ਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।