ਪੰਜਾਬ ‘ਚ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਡੀਜੀਪੀ ਦੀ ਤਾਇਨਾਤੀ ਲਈ ਯੂਪੀਐਸਸੀ ਵੱਲੋਂ 4 ਜਨਵਰੀ ਨੂੰ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਨਵੇਂ ਡੀਜੀਪੀ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਰੈਗੂਲਰ ਡੀਜੀਪੀ ਦੀ ਨਿਯੁਕਤੀ ਲਈ ਇੱਕ ਪੈਨਲ ਤਿਆਰ ਕੀਤਾ ਜਾਵੇਗਾ। ਇਸ ਪੈਨਲ ਵਿੱਚ UPSC ਸਰਕਾਰ ਨੂੰ 3 ਨਾਮ ਭੇਜੇਗਾ।
ਦੱਸਣਯੋਗ ਹੈ ਕਿ ਪੰਜਾਬ ‘ਚ ਸੀਐਮ.ਚੰਨੀ ਦੀ ਸਰਕਾਰ ਦੇ ਬਣਦੇ ਹੀ ਡੀਜੀਪੀ ਦਿਨਕਰ ਗੁਪਤਾ ਛੁੱਟੀ ‘ਤੇ ਚਲੇ ਗਏ ਸਨ।ਇਸ ਤੋਂ ਬਾਅਦ ਸਰਕਾਰ ਨੇ 10 ਅਫ਼ਸਰਾਂ ਦਾ ਨਾਮ ਯੂਪੀਐਸਸੀ ਨੂੰ ਭੇਜਿਆ ਇਨ੍ਹਾਂ ‘ਚੋਂ ਯੂਪੀਐਸਸੀ 3 ਅਫਸਰਾਂ ਨੂੰ ਸ਼ਾਰਟਲਿਸਟ ਕਰ ਸਰਕਾਰ ਨੂੰ ਭੇਜੇਗੀ ਜਿਸ ‘ਚ ਸਰਕਾਰ ਕਿਸੇ ਇੱਕ ਨੂੰ ਡੀਜੀਪੀ ਚੁਣ ਸਕਦੀ ਹੈ।