ਆਂਧਰਾ ਪ੍ਰਦੇਸ਼ ਭਾਜਪਾ ਦੇ ਸੂਬਾ ਪ੍ਰਧਾਨ ਸੋਮੂ ਵੀਰਰਾਜੂ ਦਾ ਇੱਕ ਅਜੀਬ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਸੂਬੇ ਵਿੱਚ 50 ਰੁਪਏ ਵਿੱਚ ਮਿਆਰੀ ਸ਼ਰਾਬ ਦੀ ਚੌਥਾਈ ਬੋਤਲ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਸੂਬੇ ਵਿੱਚ ਮਿਆਰੀ ਸ਼ਰਾਬ ਦੀ ਇੱਕ ਚੌਥਾਈ ਬੋਤਲ 200 ਰੁਪਏ ਵਿੱਚ ਮਿਲ ਰਹੀ ਹੈ। ਉਹ ਮੰਗਲਵਾਰ ਨੂੰ ਪਾਰਟੀ ਦੀ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਵੀਰਰਾਜੂ ਨੇ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਸੂਬੇ ‘ਚ ਉੱਚੀਆਂ ਕੀਮਤਾਂ ‘ਤੇ ਨਕਲੀ ਬ੍ਰਾਂਡ ਦੀ ਸ਼ਰਾਬ ਵਿਕ ਰਹੀ ਹੈ। ਜਦੋਂਕਿ ਸੂਬੇ ਵਿੱਚ ਚੰਗੀ ਬਰਾਂਡ ਦੀ ਸ਼ਰਾਬ ਉਪਲਬਧ ਨਹੀਂ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸੂਬੇ ਦਾ ਹਰ ਵਿਅਕਤੀ ਸ਼ਰਾਬ ‘ਤੇ ਪ੍ਰਤੀ ਮਹੀਨਾ 12 ਹਜ਼ਾਰ ਰੁਪਏ ਖਰਚ ਕਰ ਰਿਹਾ ਹੈ। ਨੇ ਕਿਹਾ ਕਿ ਸੂਬੇ ‘ਚ ਇਕ ਕਰੋੜ ਲੋਕ ਸ਼ਰਾਬ ਪੀ ਰਹੇ ਹਨ, ਮੈਂ ਚਾਹੁੰਦਾ ਹਾਂ ਕਿ ਇਹ ਇਕ ਕਰੋੜ ਲੋਕ ਭਾਜਪਾ ਨੂੰ ਵੋਟ ਦੇਣ।
ਜੇਕਰ ਭਾਜਪਾ ਸਰਕਾਰ ਆਉਂਦੀ ਹੈ ਤਾਂ ਉਨ੍ਹਾਂ ਨੂੰ 75 ਰੁਪਏ ਵਿੱਚ ਮਿਆਰੀ ਸ਼ਰਾਬ ਦੀ ਬੋਤਲ ਮੁਹੱਈਆ ਕਰਵਾਈ ਜਾਵੇਗੀ। ਜੇਕਰ ਮਾਲੀਆ ਚੰਗਾ ਹੋਵੇਗਾ ਤਾਂ 50 ਰੁਪਏ ਪ੍ਰਤੀ ਬੋਤਲ ਵੀ ਵੇਚੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਲੋਕਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਹਨ, ਜੋ ਸੂਬੇ ਵਿੱਚ ਘਟੀਆ ਕੁਆਲਿਟੀ ਦੀ ਸ਼ਰਾਬ ਮੁਹੱਈਆ ਕਰਵਾ ਰਹੀਆਂ ਹਨ।