ਨਗਰ ਨਿਗਮ ਚੋਣਾਂ ‘ਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਵੀਰਵਾਰ ਨੂੰ ਚੰਡੀਗੜ੍ਹ ‘ਚ ਵਿਕਟਰੀ ਮਾਰਚ ਕੱਢੇਗੀ।’ਆਪ’ 14 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉਭਰ ਕੇ ਸਾਹਮਣੇ ਆਈ ਹੈ, ਜਿਸਤੋਂ ਬਾਅਦ ਪੰਜਾਬ ‘ਚ ਜਿੱਤ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ।
ਦੁਪਹਿਰ ਡੇਢ ਵਜੇ ਸੈਕਟਰ-22 ਦੀ ਅਰੋਮਾ ਲਾਈਟ ਪੁਆਇੰਟ ਤੋਂ ਵਿਕਟਰੀ ਮਾਰਚ ਸ਼ੁਰੂ ਹੋ ਕੇ ਸੈਕਟਰ-22,23 ਦੀਆਂ ਲਾਈਟ ਪੁਆਇੰਟ ‘ਤੇ ਜਾ ਕੇ ਖਤਮ ਹੋਵੇਗਾ।ਇਸ ‘ਵਿਜੇ ਮਾਰਚ’ ਦੀ ਅਗਵਾਈ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਨਗੇ।ਜਿਸਦੇ ਚਲਦਿਆਂ ਉਹ 3 ਦਿਨਾਂ ਪੰਜਾਬ ਦੌਰੇ ਆ ਰਹੇ ਹਨ।