ਝਾਰਖੰਡ ‘ਚ ਪੈਟਰੋਲ ਅਤੇ ਡੀਜ਼ਲ ਨਵੇਂ ਸਾਲ ‘ਚ 25 ਰੁਪਏ ਤੱਕ ਸਸਤਾ ਮਿਲੇਗਾ।ਸੂਬੇ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਹ ਐਲਾਨ ਕੀਤਾ ਹੈ।ਪਰ ਇਸ ਸਸਤੇ ਪੈਟਰੋਲ ਡੀਜ਼ਲ ਦਾ ਲਾਭ ਸਿਰਫ ਬੀਪੀਐਲ ਕਾਰਡ ਧਾਰਕਾਂ ਨੂੰ ਮਿਲੇਗਾ।ਮੁੱਖ ਮੰਤਰੀ ਹੇਮੰਤ ਸੋਰੇਨ ਨੇ ਦੱਸਿਆ ਹੈ ਕਿ 26 ਜਨਵਰੀ ਤੋਂ ਝਾਰਖੰਡ ‘ਚ ਬੀਪੀਐਲ ਕਾਰਡ ਧਾਰਕਾਂ ਨੂੰ ਪੈਟਰੋਲ ਅਤੇ ਡੀਜ਼ਲ 25 ਰੁਪਏ ਸਸਤਾ ਮਿਲੇਗਾ।ਦੱਸਣਯੋਗ ਹੈ ਕਿ ਝਾਰਖੰਡ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਵੀ ਲਗਾਤਾਰ ਪੈਟਰੋਲ ਡੀਜ਼ਲ ‘ਤੇ ਵੈਟ ਦੀਆਂ ਦਰਾਂ ਘਟਾਉਣ ਦੀ ਮੰਗ ਕਰ ਰਿਹਾ ਸੀ।