ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ, ਜਿਸਦੇ ਤਹਿਤ 3 ਮਹੀਨਿਆਂ ਦੇ ਅੰਦਰ ਪਾਣੀ-ਸੀਵਰੇਜ ਦੇ ਬਕਾਇਆ ਬਿਲ ਜਮਾ ਕਰਵਾਉਣ ‘ਤੇ ਵਿਆਜ-ਪੇਨਲਟੀ ਨਹੀਂ ਲੱਗੇਗੀ।ਇਸ ਸਬੰਧ ‘ਚ ਨੋਟੀਫਿਕੇਸ਼ਨ ਲੋਕਲ ਬਾਡੀ ਵਿਭਾਗ ਵਲੋਂ ਜਾਰੀ ਕਰ ਦਿੱਤਾ ਹੈ, ਜਿਸਦੇ ਮੁਤਾਬਕ ਜੋ ਲੋਕ ਜੂਨ ਤੱਕ ਪਾਣੀ-ਸੀਵਰੇਜ ਦੇ ਬਕਾਇਆ ਬਿਲ ਜਮਾ ਕਰਵਾ ਦੇਣਗੇ, ਉਨ੍ਹਾਂ ‘ਤੇ ਵਿਆਜ, ਪੈਨਲਟੀ ਨਹੀਂ ਲੱਗੇਗੀ।ਹਾਲਾਂਕਿ ਇਸ ਸਰਕੁਲਰ ‘ਚ ਇਹ ਵੀ ਸਾਫ ਕਰ ਦਿੱਤਾ ਗਿਆ ਹੈ ਕਿ ਜੋ ਲੋਕ 3 ਮਹੀਨਿਆਂ ਦੇ ਅੰਦਰ ਪਾਣੀ-ਸੀਵਰੇਜ ਦੇ ਬਕਾਇਆ ਬਿਲ ਜਮਾ ਨਹੀਂ ਕਰਵਾਉਣਗੇ।
ਉਨ੍ਹਾਂ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਕਤਿੀ ਜਾਵੇਗੀ।ਮੁੱਖ ਮੰਤਰੀ ਵਲੋਂ ਉਦਮੀਆਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ ਹੀ ਹੱਲ ਕਰਨ ਦੇ ਲਈ ਜੋ ਉਦਯੋਗ ਵਪਾਰ ਮਿਲਣੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਸਦੇ ਦੌਰਾਨ ਪਾਣੀ, ਸੀਵਰੇਜ ਦੇ ਬਕਾਇਆ ਬਿਲਾਂ ‘ਤੇ ਕਾਫੀ ਜ਼ਿਆਦਾ ਵਿਆਜ-ਪੈਨਲਟੀ ਲਗਾਉਣ ਦਾ ਮੁੱਦਾ ਚੁਕਿਆ ਗਿਆ ਸੀ।ਜਿਸਦੇ ਮਦੇਨਜ਼ਰ ਉਨ੍ਹਾਂ ਨੇ ਪਾਣੀ-ਸੀਵਰੇਜ ਦੇ ਬਕਾਇਆ ਬਿਲ ਜਮਾ ਕਰਵਾਉਣ ‘ਤੇ ਵਿਆਜ-ਪੈਨਲਟੀ ਦੀ ਮਾਫੀ ਦੇਣ ਦੀ ਘੋਸ਼ਣਾ ਕੀਤੀ ਸੀ, ਜਿਸ ਨੂੰ ਹੁਣ ਲਾਗੂ ਕਰ ਦਿੱਤਾ ਗਿਆ ਹੈ।