ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਤੋਂ ਪੰਜਾਬ ਮਾਡਲ ਦਾ ਮੁੱਦਾ ਚੁੱਕਿਆ ਹੈ।ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ‘ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਬਾਦਲ ਅਤੇ ਕੈਪਟਨ ਨੇ ਪੰਜਾਬ ਦੀ ਰਾਜਨੀਤੀ ਅਤੇ ਵਿੱਤੀ ਵਿਵਸਥਾ ਨੂੰ ਬੇਕਾਰ ਕਰ ਦਿੱਤਾ ਹੈ।
ਸਿੱਧੂ ਨੇ ਪਹਿਲਾਂ ਟਵੀਟ ‘ਚ ਲਿਖਿਆ ਪੰਜਾਬ ਮਾਡਲ ਸ੍ਰੀ ਰਾਜੀਵ ਗਾਂਧੀ ਜੀ ਦੀ ਪੰਚਾਇਤਾਂ ਨੂੰ ਸ਼ਸ਼ਕਤ ਬਣਾਉਣ ਦੀ ਦ੍ਰਿਸ਼ਟੀ ਨੂੰ ਪੁਨਰਜੀਵਿਤ ਕਰੇਗਾ।ਇਸ ਮਾਡਲ ਦੇ ਤਹਿਤ ਅਧਿਕਾਰੀਆਂ ਦੇ ਚੰਗੁਲ ਤੋਂ ਮੁਕਤ ਕਰਨਾ, ਸੱਤਾ ਦਾ ਵਿਕੇਂਦਰੀਕਰਨ ਕਰਨਾ, ਪਿੰਡਾਂ ਦੀ ਆਤਮਨਿਰਭਰਤਾ ਸੁਨਿਸ਼ਚਿਤ ਕਰਕੇ ਲੋਕਾਂ ਨੂੰ ਸਾਧਨ ਵਾਪਸ ਦੇਣਾ।ਇਹ ਸਾਡੇ ਲੋਕਤੰਤਰ ਦੇ ਪਿਰਾਮਿਡ ਦਾ ਆਧਾਰ ਹੈ।
ਇਕ ਹੋਰ ਟਵੀਟ ‘ਚ ਸਿੱਧੂ ਨੇ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ, ‘ਅੱਜ ਦੀ ਹਕੀਕਤ ਇਹ ਹੈ ਕਿ ਪੰਜਾਬ ਦੇ ਲੋਕਾਂ ਦਾ ਸਿਆਸੀ ਅਤੇ ਵਿੱਤੀ ਸਿਸਟਮ ‘ਚੋਂ ਵਿਸ਼ਵਾਸ ਉੱਠ ਗਿਆ ਹੈ।’ ਪਿਛਲੇ 20 ਸਾਲਾਂ ਵਿੱਚ ਬਾਦਲ ਅਤੇ ਕੈਪਟਨ ਨੇ ਪੰਜਾਬ ਦੀ ਰਾਜਨੀਤੀ ਅਤੇ ਵਿੱਤੀ ਵਿਵਸਥਾ ਨੂੰ ਬਰਬਾਦ ਕਰ ਦਿੱਤਾ ਹੈ। ਲੋਕ ਹੁਣ ਸਿਸਟਮ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ।
ਕੇਵਲ ਨੈਤਿਕ ਅਧਿਕਾਰ ਦੀ ਅਗਵਾਈ ਵਾਲੀ ਏਜੰਡਾ-ਅਧਾਰਿਤ ਰਾਜਨੀਤੀ ਹੀ ਪੰਜਾਬ ਨੂੰ ਇਸਦੀ ਪੁਰਾਣੀ ਸ਼ਾਨ ਵਿੱਚ ਮੁੜ ਸੁਰਜੀਤ ਕਰ ਸਕਦੀ ਹੈ।