ਲੁਧਿਆਣਾ ਦੇ ਡਾਕਟਰ ਨੂੰ ਫਰਜ਼ੀ ਸਰਟੀਫਿਕੇਟ ਬਣਾਉਣ ਮਹਿੰਗਾ ਪੈ ਗਿਆ।ਪੁਲਿਸ ਨੇ ਇਸ ਮਾਮਲੇ ‘ਚ ਡਾਕਟਰ ਦੇ ਖਿਲਾਫ ਕੇਸ ਦਰਜ ਕੀਤਾ ਹੈ।ਜਾਣਕਾਰੀ ਦੇ ਅਨੁਸਾਰ ਕੁਨਾਲ ਪਾਲ ਹਸਪਤਾਲ ਮਾਡਲ ਟਾਊਨ ਦੇ ਡਾਕਟਰ ਰਾਜੇਂਦਰ ਮਨੀ ਪਾਲ ਵਲੋਂ ਫਰਜ਼ੀ ਮੈਡੀਕਲ ਸਰਟੀਫਿਕੇਟ ਬਣਾਇਆ ਗਿਆ, ਜਿਸ ‘ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਗੁਰਜੀਤ ਸਿੰਘ ਪਿੰਡ ਹਵਾਸ ਦਾ ਰਹਿਣ ਵਾਲਾ ਹੈ, ਜਿਸਦਾ ਬਿਹਾਰ ‘ਚ ਕੇਸ ਚਲ ਰਿਹਾ ਹੈ।
12-8-23 ਨੂੰ ਉਸਦੀ ਬਿਹਾਰ ‘ਚ ਤਾਰੀਕ ਸੀ, ਜਿਸਦੇ 10 ਹਜ਼ਾਰ ਰੁ. ਦੇ ਕੇ ਕੁਨਾਲ ਪਾਲ ਤੋਂ ਜਾਅਲੀ ਸਰਟੀਫਿਕੇਟ ਬਣਵਾ ਲਿਆ।ਕਿਹਾ ਜਾ ਰਿਹਾ ਹੈ ਕਿ ਡਾਕਟਰ ਕੁਨਾਲ ਪਾਲ ਪਹਿਲਾਂ ਵੀ 20-25 ਹਜ਼ਾਰ ਦੇ ਕੇ ਸਰਟੀਫਿਕੇਟ ਬਣਾਉਂਦਾ ਰਿਹਾ ਹੈ।ਪੁਲਿਸ ਦਾ ਕਹਿਣਾ ਹੈ ਡਾਕਟਰ ਆਪਣੀ ਡਿਗਰੀ ਦੀ ਗਲਤ ਵਰਤੋਂ ਕਰ ਰਿਹਾ ਹੈ।