ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਸੰਗੀਤ ਸੈਰੇਮਨੀ ਦੇ ਵੀਡੀਓਜ਼ ਸੋਸ਼ਲ਼ ਮੀਡੀਆ ‘ਤੇ ਕਾਫੀ ਸ਼ੇਅਰ ਕੀਤੇ ਜਾ ਰਹੇ ਹਨ।
5 ਜੁਲਾਈ ਨੂੰ ਅੰਬਾਨੀ ਪਰਿਵਾਰ ਨੇ ਸਿਰਫ ਅਨੰਤ-ਰਾਧਿਕਾ ਦੀ ਸੰਗੀਤ ਸੈਰੇਮਨੀ ਹੀ ਨਹੀਂ ਸੈਲੀਬ੍ਰੇਟ ਕੀਤੀ, ਸਗੋਂ ਸਮਾਰੋਹ ‘ਚ ਉਨ੍ਹਾਂ ਨੇ ਟੀ-20 ਵਰਲਡਕਪ ਜਿੱਤ ਕੇ ਆਏ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।
ਨੀਤਾ ਅੰਬਾਨੀ ਨੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਸੰਗੀਤ ਪ੍ਰੋਗਰਾਮ ‘ਚ ਰੋਹਿਤ ਸ਼ਰਮਾ, ਸੂਰਿਆ ਕੁਮਾਰ ਯਾਦਵ ਤੇ ਹਾਰਦਿਕ ਪਾਂਡਿਆ ਦੀ ਤਾਰੀਫ ਕੀਤੀ ਅਤੇ ਸਟੇਜ ‘ਤੇ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ।
ਹਾਰਦਿਕ ਦਾ ਸਟੇਜ ‘ਤੇ ਸਵਾਗਤ ਕਰਦੇ ਹੋਏ ਨੀਤਾ ਅੰਬਾਨੀ ਨੇ ਕਿਹਾ, ਇਕ ਟੀਨੇਜ਼ਰ ਹੈ ਜਿਸ ਨੂੰ ਅਸੀਂ ਲੱਭਿਆ ਸੀ।ਉਹ ਲੜਕਾ ਜਿਸਨੇ ਆਖਰੀ ਓਵਰ ‘ਚ ਸਭ ਦੇ ਸਾਹ ਰੋਕ ਦਿੱਤੇ ਸੀ।
ਤੇ ਉਸਨੇ ਇਕ ਗੱਲ ਨੂੰ ਸਾਬਤ ਕਰ ਦਿੱਤਾ, ਕਿ ਔਖਾ ਸਮਾਂ ਟਿਕਦਾ ਨਹੀਂ, ਲੋਕ ਟਿਕਦੇ ਹਨ।
Nita Ambani started crying while hugging Rohit Sharma. She had betrayed same Rohit seven months ago.
Now, they realize the real value of Rohit Sharma, when everyone from Antilia to Wankhede is chanting his name. 🔥 pic.twitter.com/spIXKruRP5
— Selfless⁴⁵ (@SelflessRohit) July 6, 2024
ਇਸ ਦੌਰਾਨ ਨੀਤਾ ਅੰਬਾਨੀ ਨੇ ਹਾਰਦਿਕ ਪਾਂਡਿਆ ਨੂੰ ਗਲੇ ਲਗਾਉਂਦੇ ਹੋਏ ਇਮੋਸ਼ਨਲ ਹੋ ਗਈ।
ਨੀਤਾ ਅੰਬਾਨੀ ਨੇ ਜਿਸ ਤਰ੍ਹਾਂ ਹਾਰਦਿਕ ਨੂੰ ਪਿਆਰ ਨਾਲ ਗਲੇ ਲਗਾਇਆ ਤੇ ਤਾਰੀਫ ਕੀਤੀ।ਉਹ ਚੀਜ਼ ਹਰ ਕਿਸੇ ਦਾ ਦਿਲ ਜਿੱਤ ਕੇ ਲੈ ਗਈ।ਲੋਕ ਹਾਰਦਿਕ ਦੇ ਲਈ ਕਾਫੀ ਖੁਸ਼ ਦਿਸ ਰਹੇ ਹਨ।
ਆਈਪੀਐਲ 2024 ਦੇ ਦੌਰਾਨ ਹਾਰਦਿਕ ਨੂੰ ਖੂਬ ਟ੍ਰੋਲ ਕੀਤਾ ਗਿਆ ਸੀ।ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਵੀ ਹਾਰਦਿਕ ਦੇ ਖਿਲਾਫ ਹੂਟਿੰਗ ਕੀਤੀ ਗਈ।ਇਸਦੇ ਪਿੱਛੇ ਦਾ ਕਾਰਨ ਉਨ੍ਹਾਂ ਦਾ ਮੁੰਬਈ ਇੰਡੀਆ ਦਾ ਕਪਤਾਨ ਬਣਨਾ ਸੀ।
ਪਰ ਟੀ-20 ‘ਚ ਹਾਰਦਿਕ ਨੇ ਆਪਣੀ ਪਰਫਾਰਮੈਂਸ ਨਾਲ ਸਭ ਦੀ ਨਫਰਤ ਨੂੰ ਪਿਆਰ ‘ਚ ਬਦਲ ਦਿੱਤਾ।ਅੱਜ ਉਹ ਹਰ ਕਿਸੇ ਦੇ ਲਈ ਹੀਰੋ ਬਣ ਗਏ ਹਨ।