ਸਤੰਬਰ ਦੇ ਪਹਿਲੇ ਦਿਨ ਐਤਵਾਰ ਨੂੰ ਸਸਤਾ ਹੋਇਆ ਸੋਨਾ
10 ਗ੍ਰਾਮ ਸੋਨੇ ਦੀ ਕੀਮਤ ‘ਚ 100-90 ਰੁਪਏ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।
ਸਤੰਬਰ ਦੇ ਪਹਿਲੇ ਦਿਨ ਐਤਵਾਰ ਨੂੰ ਸੋਨਾ ਸਸਤਾ ਹੋ ਗਿਆ। 10 ਗ੍ਰਾਮ ਸੋਨੇ ਦੀ ਕੀਮਤ ‘ਚ 100-90 ਰੁਪਏ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 73 ਹਜ਼ਾਰ ਰੁਪਏ ਦੇ ਕਰੀਬ ਹੈ। ਦੇਸ਼ ਦੇ ਲਗਭਗ ਸਾਰੇ ਸ਼ਹਿਰਾਂ ਵਿੱਚ 22 ਕੈਰੇਟ ਸੋਨੇ ਦੀ ਕੀਮਤ 66 ਤੋਂ 67 ਹਜ਼ਾਰ ਦੇ ਵਿਚਕਾਰ ਹੈ। 18 ਕੈਰੇਟ ਸੋਨੇ ਦੀ ਕੀਮਤ 54-55 ਹਜ਼ਾਰ ਰੁਪਏ ਦੇ ਆਸ-ਪਾਸ ਚੱਲ ਰਹੀ ਹੈ। ਚਾਂਦੀ ਵੀ ਅੱਜ ਸਸਤੀ ਹੋ ਗਈ ਹੈ। ਚਾਂਦੀ ਫਿਲਹਾਲ 87,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਆਓ ਜਾਣਦੇ ਹਾਂ ਦੇਸ਼ ਦੇ ਵੱਡੇ ਸ਼ਹਿਰਾਂ ‘ਚ ਸੋਨੇ ਦੀ ਰਿਟੇਲ ਕੀਮਤ ਕੀ ਹੈ?
ਅੱਜ ਦਿੱਲੀ ਵਿੱਚ 24 ਕੈਰੇਟ ਸੋਨੇ ਦੀ ਕੀਮਤ 73 ਹਜ਼ਾਰ 190 ਰੁਪਏ ਹੈ। ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ ਲਗਭਗ 67,100 ਰੁਪਏ ਪ੍ਰਤੀ 10 ਗ੍ਰਾਮ ਹੈ।
ਮੁੰਬਈ ‘ਚ 24 ਕੈਰੇਟ ਸੋਨੇ ਦੀ ਕੀਮਤ 73,040 ਰੁਪਏ ਹੈ। ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 66,950 ਰੁਪਏ ਪ੍ਰਤੀ 10 ਗ੍ਰਾਮ ਹੈ।
ਚੇਨਈ ‘ਚ 22 ਕੈਰੇਟ ਸੋਨੇ ਦੀ ਕੀਮਤ 66,950 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ 73,040 ਰੁਪਏ ਪ੍ਰਤੀ 10 ਗ੍ਰਾਮ ਹੈ।
ਪਟਨਾ ‘ਚ 22 ਕੈਰੇਟ ਸੋਨੇ ਦੀ ਕੀਮਤ 67,000 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ 73,090 ਰੁਪਏ ਪ੍ਰਤੀ 10 ਗ੍ਰਾਮ ਹੈ।
ਹੈਦਰਾਬਾਦ ਵਿੱਚ 22 ਕੈਰੇਟ ਸੋਨੇ ਦੀ ਕੀਮਤ 66,950 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ 73,040 ਰੁਪਏ ਪ੍ਰਤੀ 10 ਗ੍ਰਾਮ ਹੈ।
ਗੁਰੂਗ੍ਰਾਮ ‘ਚ 22 ਕੈਰੇਟ ਸੋਨੇ ਦੀ ਕੀਮਤ 67,100 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ 73,290 ਰੁਪਏ ਪ੍ਰਤੀ 10 ਗ੍ਰਾਮ ਹੈ।
ਪੰਜਾਬ ‘ਚ 22 ਕੈਰੇਟ ਸੋਨੇ ਦੀ ਕੀਮਤ 68,050 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ ₹71,450 ਰੁਪਏ ਪ੍ਰਤੀ 10 ਗ੍ਰਾਮ ਹੈ।
ਇੰਝ ਪਤਾ ਕਰੋ ਭਾਅ
ਤੁਸੀਂ ਮਿਸਡ ਕਾਲ ਰਾਹੀਂ ਸੋਨੇ ਅਤੇ ਚਾਂਦੀ ਦੀ ਕੀਮਤ ਵੀ ਦੇਖ ਸਕਦੇ ਹੋ। ਇਸ ਦੇ ਲਈ ਤੁਹਾਨੂੰ ਹੇਠਾਂ ਦਿੱਤੇ ਨੰਬਰ 8955664433 ‘ਤੇ ਕਾਲ ਕਰਨੀ ਪਵੇਗੀ। ਮਿਸਡ ਕਾਲ ਦੇ ਕੁਝ ਸਮੇਂ ਬਾਅਦ, ਤੁਹਾਨੂੰ SMS ਦੁਆਰਾ ਦਰ ਬਾਰੇ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ, ਤੁਸੀਂ ਅਧਿਕਾਰਤ ਵੈੱਬਸਾਈਟ ibjarates.com ‘ਤੇ ਜਾ ਕੇ ਵੀ ਦਰਾਂ ਨੂੰ ਦੇਖ ਸਕਦੇ ਹੋ।
ਹਾਲ ਮਾਰਕ ਦਾ ਰੱਖੋ ਧਿਆਨ
ਸੋਨਾ ਖਰੀਦਣ ਸਮੇਂ ਲੋਕਾਂ ਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲ ਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, terms and Condition ਦੇ ਅਧੀਨ ਕੰਮ ਕਰਦੀ ਹੈ।