ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਚਿਤਰੰਜਨ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਦੂਜੇ ਕੈਂਪਸ ਦਾ ਉਦਘਾਟਨ ਕੀਤਾ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਪਰ ਪ੍ਰੋਗਰਾਮ ਦੌਰਾਨ ਮਮਤਾ ਦੀ ਨਾਰਾਜ਼ਗੀ ਇਕ ਵਾਰ ਫਿਰ ਦੇਖਣ ਨੂੰ ਮਿਲੀ। ਮਮਤਾ ਦਾ ਕਹਿਣਾ ਸੀ ਕਿ ਅਸੀਂ ਪਹਿਲਾਂ ਹੀ ਹਸਪਤਾਲ ਦੇ ਕੈਂਪਸ ਦਾ ਉਦਘਾਟਨ ਕਰ ਚੁੱਕੇ ਹਾਂ ਜਿਸ ਦਾ ਉਦਘਾਟਨ ਪੀ.ਐਮ. ਮੋਦੀ ਕਰ ਰਹੇ ਹਨ।
ਸਭ ਤੋਂ ਪਹਿਲਾਂ ਮਮਤਾ ਨੇ ਐਂਕਰ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ, ਤੁਸੀਂ ਕਿ ਮੇਰਾ ਟਾਈਟਲ ਭੁੱਲ ਗਏ ਹੋ ਜਾਂ ਤੁਸੀਂ ਘਬਰਾ ਗਏ ਹੋ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸਿਹਤ ਮੰਤਰੀ ਨੇ ਮੈਨੂੰ ਦੋ ਵਾਰ ਬੁਲਾਇਆ ਸੀ। ਮੈਂ ਸੋਚਿਆ ਕਿ ਇਹ ਕੋਲਕਾਤਾ ਦਾ ਪ੍ਰੋਗਰਾਮ ਹੈ ਅਤੇ ਪੀ. ਐਮ. ਮੋਦੀ ਵੀ ਇਸ ਵਿੱਚ ਦਿਲਚਸਪੀ ਦਿਖਾ ਰਹੇ ਹਨ, ਮੈਂ ਸ਼ਾਮਲ ਹੋਵਾਂਗੀ ਪਰ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਇਸ ਦਾ ਉਦਘਾਟਨ ਪਹਿਲਾਂ ਹੀ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਵੇਲੇ ਸਾਨੂੰ ਕੇਂਦਰਾਂ ਦੀ ਲੋੜ ਸੀ। ਇਸ ਦੌਰਾਨ ਅਸੀਂ ਦੇਖਿਆ ਕਿ ਚਿਤਰੰਜਨ ਹਸਪਤਾਲ ਰਾਜ ਨਾਲ ਜੁੜਿਆ ਹੋਇਆ ਹੈ। ਅਜਿਹੇ ‘ਚ ਅਸੀਂ ਇਸ ਦਾ ਉਦਘਾਟਨ ਕੀਤਾ ਅਤੇ ਇਸ ਨੂੰ ਕੋਰੋਨਾ ਸੈਂਟਰ ਬਣਾ ਲਿਆ ਅਤੇ ਇਹ ਬਹੁਤ ਮਦਦਗਾਰ ਵੀ ਸਾਬਤ ਹੋਇਆ।
ਅਸੀਂ 25% ਰਕਮ ਦੇ ਰਹੇ ਹਾਂ- ਮਮਤਾ
ਮਮਤਾ ਨੇ ਕਿਹਾ, ਸੂਬਾ ਸਰਕਾਰ ਕੈਂਸਰ ਹਸਪਤਾਲ ਲਈ 25 ਫੀਸਦੀ ਬਜਟ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਲਈ ਸੂਬਾ ਸਰਕਾਰ ਨੇ 11 ਏਕੜ ਜ਼ਮੀਨ ਦਿੱਤੀ ਹੈ। ਇਸ ਲਈ ਜਦੋਂ ਲੋਕਾਂ ਦੀ ਗੱਲ ਆਉਂਦੀ ਹੈ ਤਾਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।