ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ‘ਚ ਬਰਫਬਾਰੀ ਹੋਈ। ਬਰਫ਼ਬਾਰੀ ਕਾਰਨ ਤਾਪਮਾਨ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਲਗਾਤਾਰ ਮੀਂਹ ਅਤੇ ਬਰਫਬਾਰੀ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਤੀਰਥ ਸਥਾਨ ‘ਤੇ ਹੋ ਰਹੀ ਬਰਫਬਾਰੀ ਦਾ ਨਜ਼ਾਰਾ ਬਹੁਤ ਖੂਬਸੂਰਤ ਲੱਗ ਰਿਹਾ ਹੈ ਪਰ ਇਸ ਬਰਫਬਾਰੀ ਕਾਰਨ ਸਰਧਾਲੂਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਬਰਫਬਾਰੀ ਕਾਰਨ ਹੈਲੀਕਾਪਟਰ ਅਤੇ ਬੈਟਰੀ ਵਾਲੀ ਕਾਰ ਸੇਵਾ ਨੂੰ ਮਅੱਤਲ ਕਰ ਦਿੱਤਾ ਗਿਆ ਹੈ। ਸ਼੍ਰੀਨਗਰ ਵਿੱਚ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਦੇ ਨੇੜੇ ਦਰਜ ਕੀਤਾ ਗਿਆ।
#WATCH Snowfall at Mata Vaishno Devi shrine in Katra, Jammu & Kashmir
Battery car, helicopter services remain suspended, Yatra underway pic.twitter.com/gaOvNxg4k7
— ANI (@ANI) January 8, 2022
ਹਾਲਾਂਕਿ ਮਾਤਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਯਾਤਰਾ ਅਜੇ ਵੀ ਜਾਰੀ ਹੈ। ਕਟੜਾ ਦੀ ਬਰਫਬਾਰੀ ਦਾ ਵੀਡੀਓ ਨਿਊਜ਼ ਏਜੰਸੀ ਏ.ਐਨ.ਆਈ. ਨੇ ਟਵਿੱਟਰ ‘ਤੇ ਪੋਸਟ ਕੀਤਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਮਾਤਾ ਦੇ ਮੰਦਰ ਦੇ ਆਲੇ-ਦੁਆਲੇ ਪਹਾੜਾਂ ‘ਤੇ ਧੁੰਦ ਛਾਈ ਹੋਈ ਹੈ। ਨਾਲ ਹੀ ਹਲਕੀ ਬਰਫਬਾਰੀ ਵੀ ਹੋ ਰਹੀ ਹੈ।