ਨਵੇਂ ਸਾਲ ‘ਤੇ ਭਾਵ ਸਾਲ 2025 ਦੀ ਸ਼ੁਰੂਆਤ ‘ਚ ਕੁਝ ਐਂਡਰਾਇਡ ਫੋਨਾਂ ‘ਤੇ ਵਟਸਐਪ ਕੰਮ ਨਹੀਂ ਕਰੇਗਾ।ਦਰਅਸਲ ਇਹ ਐਪ ਪੁਰਾਣੇ ਆਪਰੇਟਿੰਗ ਸਿਸਟਮ ਵਾਲੇ ਐਂਡਰਾਇਡ ਫੋਨਾਂ ਲਈ ਆਪਣਾ ਸਪੋਰਟ ਬੰਦ ਕਰ ਰਹੀ ਹੈ।ਹਰ ਸਾਲ ਵਟਸਐਪ ਆਪਣੇ ਪੁਰਾਣੇ ਓਪਰੇਟਿੰਗ ਸਿਸਟਮ ਨੂੰ ਸਪੋਰਟ ਕਰਨਾ ਬੰਦ ਕਰ ਦਿੰਦਾ ਹੈ।
ਜੇਕਰ ਤੁਸੀਂ ਅਜੇ ਵੀ ਐਂਡਰਾਇਡ ਦੇ ਕਿਟਕੈਟ ਵਰਜ਼ਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਮੁਸ਼ਕਲ ਹੋਣ ਵਾਲੀ ਹੈ।10 ਸਾਲ ਪਹਿਲਾਂ ਆਏ ਇਸ ਵਰਜ਼ਨ ‘ਤੇ ਵਟਸਐਪ ਆਪਣਾ ਸਪੋਰਟ ਬੰਦ ਕਰਨ ਜਾ ਰਿਹਾ ਹੈ।ਇਸਦਾ ਮਤਲਬ ਹੈ ਕਿ 1 ਜਨਵਰੀ 2025 ਤੋਂ ਬਾਅਦ ਵਟਸਐਪ ਕਿਟਕੈਟ ਵਰਜ਼ਨ ਵਾਲੇ ਫੋਨਾਂ ‘ਤੇ ਨਹੀਂ ਚੱਲ ਸਕੇਗਾ।ਜੇਕਰ ਤੁਸੀਂ ਅਜਿਹਾ ਕਰਨਾ ਬੰਦਾ ਕਰਨਾ ਚਾਹੁੰਦੇ ਹੋ ਤਾਂ, ਤੁਹਾਨੂੰ ਆਪਣਾ ਆਪਰੇਟਿੰਗ ਸਿਸਟਮ ਅਪਡੇਟ ਕਰਨਾ ਹੋਵੇਗਾ ਜਾਂ ਨਵਾਂ ਫ਼ੋਨ ਖ੍ਰੀਦਣਾ ਪਵੇਗਾ।
ਵਟਸਐਪ ਦੇ ਇਸ ਫੈਸਲੇ ਤੋਂ ਬਾਅਦ ਇਹ 1 ਜਨਵਰੀ ਤੋਂ ਮੋਟੋਰੋਲਾ ਮੋਟੋ ਜੀ, ਸੈਮਸੰਗ ਗਲੈਕਸੀ ਐਸ3, ਸੈਮਸੰਗ ਗਲੈਕਸੀ ਨੋਟ 2, ਸੋਨੀ ਐਕਸਪੀਰੀਆ ਜ਼ੈੱਡ, ਐਲਜੀ ਓਪਟੀਮਸ ਜੀ, ਸੋਨੀ ਐਕਸਪੀਰੀਆ ਜ਼ੈੱਡ ਅਤੇ ਐਚਟੀਸੀ ਵਨ ਐਕਸ ਸਮੇਤ ਹੋਰ ਸਮਾਰਟਫੋਨਜ਼ ‘ਤੇ ਕੰਮ ਨਹੀਂ ਕਰੇਗਾ।
Apple iPhone ਉਪਭੋਗਤਾ ਵੀ ਹੋਣਗੇ ‘ਨਿਰਾਸ਼’
ਰਿਪੋਰਟਾਂ ਦੇ ਅਨੁਸਾਰ, ਸਿਰਫ ਐਂਡਰਾਇਡ ਹੀ ਨਹੀਂ, WhatsApp iOS 15.1 ਅਤੇ ਪੁਰਾਣੇ ਸੰਸਕਰਣਾਂ ‘ਤੇ ਕੰਮ ਕਰਨ ਵਾਲੇ iPhones ਲਈ ਵੀ ਸਪੋਰਟ ਨੂੰ ਖਤਮ ਕਰ ਸਕਦਾ ਹੈ। ਇਸ ਦਾ ਮਤਲਬ ਹੈ ਕਿ WhatsApp ਦੇ ਇਸ ਫੈਸਲੇ ਕਾਰਨ iPhone 5s, iPhone 6 Plus ਅਤੇ iPhone 6 ਚਲਾਉਣ ਵਾਲੇ ਯੂਜ਼ਰ ਐਪ ਨਹੀਂ ਚਲਾ ਸਕਣਗੇ। ਰਿਪੋਰਟ ਮੁਤਾਬਕ ਆਈਫੋਨ ਯੂਜ਼ਰਸ ਕੋਲ ਆਪਣੇ ਫੋਨ ਨੂੰ ਅਪਗ੍ਰੇਡ ਕਰਨ ਲਈ 5 ਮਈ 2025 ਤੱਕ ਦਾ ਸਮਾਂ ਹੈ।
ਵਟਸਐਪ ਦੇ ਨਵੇਂ ਨਵੇਂ ਫੀਚਰਸ ਦੀ ਵਰਤੋਂ ਕਰਨ ਲਈ ਐਪ ਨੂੰ ਅਪਡੇਟ ਕਰਦੇ ਰਹਿਣਾ ਜ਼ਰੂਰੀ ਹੈ।ਇਸ ਸੁਰੱਖਿਆ ਲਈ ਵੀ ਜ਼ਰੂਰੀ ਹੈ।ਬੱਗ ਨੂੰ ਹਟਾਉਣ ਲਈ ਕੰਪਨੀ ਸੁਰੱਖਿਆ ਅਪਡੇਟ ਜਾਰੀ ਕਰਦੀ ਰਹਿੰਦੀ ਹੈ।ਜੇਕਰ ਐਪ ਨੂੰ ਅਪਡੇਟ ਨਹੀਂ ਕੀਤਾ ਜਾਂਦਾ ਹੈ ਤਾਂ ਇਹ ਬੱਗ ਨੁਕਸਾਨ ਪਹੁੰਚਾ ਸਕਦੇ ਹਨ।ਇਸ ਕਾਰਨ ਐਪ ਦੀ ਵਰਤੋਂ ਕਰਨ ਦਾ ਤਜਰਬਾ ਖਰਾਬ ਹੋਣ ਦੀ ਨਿੱਜੀ ਜਾਣਕਾਰੀ ਦੇ ਚੋਰੀ ਹੋਣ ਦਾ ਡਰ ਰਹਿੰਦਾ ਹੈ।