Weather Update: ਪੰਜਾਬ ਚ ਬੀਤੇ ਦਿਨੀ ਤਾਪਮਾਨ ਵਿੱਚ ਵਾਧਾ ਦੇਖਿਆ ਗਿਆ ਸੀ ਅਤੇ ਹਲਕੀ ਧੁੱਪ ਵੀ ਸੀ ਪਰ ਅੱਜ 10 ਜਨਵਰੀ ਸ਼ੁੱਕਰ ਵਾਰ ਨੂੰ ਸੰਘਣੀ ਧੁੰਦ ਨੇ ਵਾਰ ਫਿਰ ਪੰਜਾਬ ‘ਤੇ ਆਪਣਾ ਘੇਰਾ ਪਾ ਲਿਆ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਮੀਂਹ ਦੀ ਸੰਭਾਵਨਾ ਜਤਾਉਂਦੇ ਹੋਏ ਚੇਤਾਵਨੀ ਦਿੱਤੀ ਸੀ ਅਤੇ ਆਰੇਂਜ ਅਲਰਟ ਜਾਰੀ ਕੀਤਾ ਸੀ।
ਅੱਜ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੋਗਾ ਵਿੱਚ ਸਭ ਤੋਂ ਘੱਟ ਪਾਰਾ 2.3 ਡਿਗਰੀ ਦਰਜ ਕੀਤਾ ਗਿਆ। ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਸ਼ਨੀਵਾਰ ਨੂੰ ਮੌਸਮ ਜ਼ਿਆਦਾ ਖਰਾਬ ਰਹਿਣ ਦਾ ਅਲਰਟ ਕੀਤਾ ਗਿਆ ਹੈ।
ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਕੱਲ ਯਾਨਿ ਸ਼ਨੀਵਾਰ ਨੂੰ ਭਾਰੀ ਧੁੰਦ ਅਤੇ ਸਰਦ ਤੇਜ ਹਵਾਵਾਂ ਚੱਲ ਸਕਦੀਆਂ ਹਨ। ਇਸ ਵਿੱਚ ਤਾਪਮਾਨ ਦੀ ਗਿਰਾਵਟ ਵੀ 3 ਤੋਂ 4 ਡਿਗਰੀ ਦਰਜ ਕੀਤੀ ਕਾ ਸਕਦੀ ਹੈ।
ਸੰਘਣੀ ਧੁੰਦ ਦੇ ਕਾਰਨ ਪੰਜਾਬ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਘਣੀ ਧੁੰਦ ਕਾਰਨ ਸੜਕਾਂ ਤੇ ਚੱਲਣਾ ਕਾਫੀ ਮੁਸਖਕੀਲ ਹੋ ਜਾਂਦਾ ਹੈ ਟਰੈਫਿਕ ਕਾਫੀ ਹੋਲੀ ਹੀ ਜਾਂਦਾ ਹੈ ਅਤੇ ਬਾਹਰ ਕੁਝ ਵੀ ਦਿਖਾਈ ਨਹੀਂ ਦਿੰਦਾ।
ਜਿਸ ਕਾਰਨ ਸਰਦੀਆਂ ਵਿੱਚ ਸੜਕ ਹਾਦਸੇ ਵੱਧ ਜਾਂਦੇ ਹਨ ਅਤੇ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ।