PM Modi ‘MANN KI BAAT’: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 118ਵਾਂ ਮਨ ਕਿ ਬਾਤ ਰੇਡੀਓ ਪ੍ਰੋਗਰਾਮ ਰਿਲੀਜ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ।
ਪ੍ਰੋਗਰਾਮ ਦੇ 118ਵੇਂ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨਾਲ ਕਈ ਮਹੱਤਵਪੂਰਨ ਗੱਲਾਂ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ, ਰਾਜੇਂਦਰ ਪ੍ਰਸਾਦ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਪੁਰਾਣੇ ਭਾਸ਼ਣਾਂ ਦੇ ਕੁਝ ਮਹੱਤਵਪੂਰਨ ਅੰਸ਼ ਵੀ ਸੁਣਾਏ।
ਦੱਸ ਦੇਈਏ ਕਿ ਇਹ ਸਾਲ 2025 ਦੀ ਪਹਿਲੀ ‘ਮਨ ਕੀ ਬਾਤ’ ਪ੍ਰੋਗ੍ਰਾਮ ਹੈ ਇਸ ਵਿੱਚ, ਪੀਐਮ ਮੋਦੀ ਨੇ ਕਿਹਾ ਕਿ ਅੱਜ 2025 ਦੀ ਪਹਿਲੀ ‘ਮਨ ਕੀ ਬਾਤ’ ਹੋ ਰਹੀ ਹੈ।
ਤੁਸੀਂ ਇੱਕ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਹਰ ਵਾਰ ਮਨ ਕੀ ਬਾਤ ਮਹੀਨੇ ਦੇ ਆਖਰੀ ਐਤਵਾਰ ਨੂੰ ਹੁੰਦੀ ਹੈ, ਪਰ ਇਸ ਵਾਰ ਅਸੀਂ ਚੌਥੇ ਐਤਵਾਰ ਦੀ ਬਜਾਏ ਤੀਜੇ ਐਤਵਾਰ ਨੂੰ ਇੱਕ ਹਫ਼ਤਾ ਪਹਿਲਾਂ ਮਿਲ ਰਹੇ ਹਾਂ, ਕਿਉਂਕਿ ਗਣਤੰਤਰ ਦਿਵਸ ਅਗਲੇ ਐਤਵਾਰ ਨੂੰ ਹੈ। ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਪਹਿਲਾਂ ਤੋਂ ਹੀ ਮੁਬਾਰਕਾਂ ਦਿੰਦਾ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਦਾ ‘ਗਣਤੰਤਰ ਦਿਵਸ’ ਬਹੁਤ ਖਾਸ ਹੈ। ਇਹ ਭਾਰਤੀ ਗਣਰਾਜ ਦੀ 75ਵੀਂ ਵਰ੍ਹੇਗੰਢ ਹੈ। ਇਸ ਸਾਲ ਸੰਵਿਧਾਨ ਦੇ ਲਾਗੂ ਹੋਣ ਦੇ 75 ਸਾਲ ਪੂਰੇ ਹੋ ਰਹੇ ਹਨ। ਮੈਂ ਸੰਵਿਧਾਨ ਸਭਾ ਦੀਆਂ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਾਡਾ ਪਵਿੱਤਰ ਸੰਵਿਧਾਨ ਦਿੱਤਾ।