ਪੱਟੀ ਸ਼ਹਿਰ ਵਿਚ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ ਅਤੇ ਆਏ ਦਿਨ ਹੀ ਕਿਸੇ ਨਾ ਕਿਸੇ ਘਟਨਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਕੱਲ ਪੱਟੀ ਸ਼ਹਿਰ ਵਿਚ ਉਸ ਵੇਲੇ ਦੇਖਣ ਨੂੰ ਮਿਲਿਆ ਜਦ ਲੁੱਟ ਦੀ ਨੀਅਤ ਨਾਲ 5 ਲੁਟੇਰਿਆਂ ਨੂੰ ਰਿਟਾਇਰਡ ਨੌਕਰੀ ਪੇਸ਼ਾ ਬਜ਼ੁਰਗ ਜੋੜੇ ਨੂੰ ਪਿਸਟਲ ਦੀ ਨੋਕ ਤੇ ਕੀਤੀ ਲੁੱਟਣ ਦੀ ਕੋਸ਼ਿਸ਼ ਸੀਸੀਟੀਵੀ ਆਈ ਸਾਹਮਣੇ।
ਜਾਣਕਰੀ ਅਨੁਸਾਰ ਇਸ ਸੰਬੰਧੀ ਰਮਨਦੀਪ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਿਚ ਏਡੀਓ ਵਜੋਂ ਕੰਮ ਕਰਦੇ ਹਨ ਉਨ੍ਹਾਂ ਦੱਸਿਆ ਉਹ ਆਪਣੀ ਕੋਠੀ ਗਾਰਡਨ ਕਲੋਨੀ ਪੱਟੀ ਵਿਖੇ ਕਮਰੇ ਦੇ ਅੰਦਰ ਬੈਠਾ ਸੀ ਤਾਂ ਉਸਦਾ ਪਿਤਾ ਧੀਰਾ ਸਿੰਘ 75 ਸਾਲ ਜੋ ਬਜੁਰਗ ਹਨ ਤੇ ਉਸਦੀ ਮਾਤਾ ਸੁਰਜੀਤ ਕੋਰ ਜੋ ਕੋਠੀ ਦੇ ਬਾਹਰ ਬਣੇ ਵਰਾਂਡੇ ਵਿਚ ਬੈਠੇ ਸੀ ਤਾ ਕੋਠੀ ਦੇ ਬਾਹਰ ਇੱਕ ਸਿਲਵਰ ਰੰਗ ਦੀ ਆਲਟੋ ਕਾਰ ਜੋ ਕਿ ਬਿਨਾ ਨੰਬਰ ਦੀ ਸੀ।
ਜਿਸਦੀ ਨੰਬਰ ਪਲੇਟ ‘ਤੇ ਮਿੱਟੀ ਲੱਗੀ ਹੋਈ ਸੀ ਖੜੀ ਹੋਈ, ਜਿਸ ਵਿਚ 05 ਅਣਪਛਾਤੇ ਨੋਜਵਾਨ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸੀ ਤੇ ਆ ਕੇ ਉਤਰੇ ਤੇ ਕੋਠੀ ਦਾ ਮੇਨ ਗੇਟ ਖੜਕਾਇਆ ਤਾਂ ਉਸਦੇ ਪਿਤਾ ਧੀਰਾ ਸਿੰਘ ਜੋ ਵਰਾਡੇ ਵਿਚ ਬੈਠਾ ਸੀ ਨੇ ਗੇਟ ਖੋਲਿਆ ਤਾ ਉਹਨਾ ਵਿਚੋ ਇੱਕ ਵਿਅਕਤੀ ਨੇ ਸਾਡੇ ਘਰ ਦੇ ਸਾਹਮਣੇ ਰਹਿੰਦੇ ਸੋਨੂੰ ਦੇ ਘਰ ਦੇ ਗੇਟ ਬੰਦ ਹੋਣ ਬਾਰੇ ਪੁੱਛਿਆ ਅਤੇ ਕਿਹਾ ਕਿ ਸੋਨੂੰ ਦੇ ਘਰ ਦੀਆ ਚਾਬੀਆ ਬਾਰੇ ਤਾਹਨੂੰ ਪਤਾ ਹੈ, ਜਿਸਤੇ ਉਸਦੇ ਪਿਤਾ ਨੇ ਕਿਹਾ ਕਿ ਸੋਨੂੰ ਦੇ ਘਰ ਦੀਆ ਚਾਬੀਆ ਬਾਰੇ ਸਾਨੂੰ ਨਹੀ ਪਤਾ ਤਾ ਉਹਨਾ ਵਿਚੋ ਇੱਕ ਵਿਅਕਤੀ ਨੇ ਉਸਦੇ ਪਿਤਾ ਨੂੰ ਪਿਛਾ ਨੂੰ ਧੱਕਾ ਮਾਰਿਆ ਤੇ ਹੇਠਾਂ ਸੁੱਟ ਲਿਆ ਤੇ ਛਾਤੀ ਤੇ ਪਿਸਤੌਲ ਤਾਣ ਦਿੱਤਾ ਤਾ ਇੰਨੀ ਦੇਰ ਨੂੰ ਉਸਦੀ ਮਾਤਾ ਨੇ ਰੋਲਾ ਪਾਇਆ ਤਾ ਉਹਨਾ ਵਿਚੋ ਇੱਕ ਵਿਅਕਤੀ ਨੇ ਉਸਦੀ ਮਾਤਾ ਦਾ ਮੂੰਹ ਕੱਪੜੇ ਨਾਲ ਦੱਬ ਲਿਆ ਤਾ ਉਸਦੀ ਮਾਤਾ ਨੇ ਉਸ ਨੂੰ ਪਿਛਾ ਧੱਕਾ ਮਾਰ ਕੇ ਰੋਲਾ ਪਾ ਦਿੱਤਾ।
ਦੱਸਣ ਮੁਤਾਬਿਕ ਇੰਨੀ ਦੇਰ ਨੂੰ ਉਨ੍ਹਾਂ ਦਾ ਪਰਿਵਾਰ ਜਲਦੀ ਨਾਲ ਬਾਹਰ ਦੋੜ ਕੇ ਆਇਆ ਤਾ ਇਹ ਪੰਜ ਵਿਅਕਤੀ ਕਾਰ ਵਿਚ ਸਵਾਰ ਹੋ ਕੇ ਕਾਰ ਭਜਾ ਕੇ ਨਿਕਲ ਗਏ। ਜੋ ਸਾਡੇ ਘਰ ਡਾਕੇ ਦੀ ਨੀਅਤ ਨਾਲ ਆਏ ਹਨ, ਜੋ ਪਿਸਟਲ ਦਾ ਡਰ ਦਿਖਾ ਕੇ ਡਾਕਾ ਮਾਰਨਾ ਚਾਹੁੰਦੇ ਸੀ।
ਇਸ ਸੰਬੰਧੀ ਥਾਣਾ ਮੁਖੀ ਪੱਟੀ ਹਰਜਿੰਦਰ ਸਿੰਘ ਮੌਕੇ ਤੇ ਪਰ ਉਨ੍ਹਾਂ ਕਿਸੇ ਕਿਸਮ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਸੰਬੰਧੀ ਪੱਟੀ ਸਿਟੀ ਪੁਲੀਸ ਵੱਲੋਂ 5 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।