ਫਰੀਦਕੋਟ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਥੇ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੇ ਇੱਕ ਕਰਨ ਸ਼ਰਮਾ ਨਾਮਕ ਇੱਕ ਨੌਜਵਾਨ ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਦੋ ਉਹ ਆਪਣੀ ਕਾਰ ਤੇ ਸਵਾਰ ਹੋਕੇ ਆਪਣੀ ਮਾਂ ਦੀ ਦਵਾਈ ਲੈਣ ਜਾ ਰਿਹਾ ਸੀ ,ਫਾਇਰਿੰਗ ਦੌਰਾਨ ਉਸ ਵੱਲੋਂ ਕਾਰ ਭਜਾ ਕੇ ਆਪਣੀ ਜਾਨ ਬਚਾਈ।
ਹਾਲਾਂਕਿ ਪੁਲਿਸ ਵੱਲੋਂ ਅਜਿਹੀ ਕੋਈ ਘਟਨਾ ਵਾਪਰਨ ਦੀ ਗੱਲ ਸਾਹਮਣੇ ਨਾ ਆਉਣ ਦੀ ਗੱਲ ਕਹੀ ਜਾ ਰਹੀ ਹੈ।ਫਿਲਹਾਲ ਪੁਲਿਸ ਵੱਲੋਂ ਲੜਕੇ ਦੀ ਮਾਂ ਦੀ ਸ਼ਿਕਾਇਤ ਤੇ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਘਟਨਾ ਸਬੰਧੀ ਨੌਜਵਾਨ ਨੇ ਦੱਸਿਆ ਕਿ ਕੱਲ ਸ਼ਾਮ ਜਦ ਉਹ ਆਪਣੀ ਕਾਰ ਤੇ ਆਪਣੀ ਮਾਂ ਦੀ ਦਵਾਈ ਲੈਣ ਜਾ ਰਿਹਾ ਸੀ ਤਾਂ ਬਾਜੀਗਰ ਬਸਤੀ ਨਜ਼ਦੀਕ ਦੋ ਕਾਰਾਂ ਚ ਆਏ ਕੁਜ ਲੋਕਾਂ ਨੇ ਉਸ ਨੂੰ ਘੇਰ ਲਿਆ ਜਿਨ੍ਹਾਂ ਕੋਲ ਹਥਿਆਰ ਸਨੁ ਜਿਨ੍ਹਾਂ ਵੱਲੋਂ ਉਸਦੀ ਗੱਡੀ ਨੂੰ ਪਹਿਲਾਂ ਧੱਕੇ ਨਾਲ ਖੋਲਣ ਦੀ ਕੋਸ਼ਿਸ਼ ਕੀਤੀ ਜਿਸ ਤੇ ਉਸਨੇ ਗੱਡੀ ਭਜਾ ਲਈ ਪਰ ਪਿੱਛੇ ਆ ਰਹੀ ਇੱਕ ਗੱਡੀ ਸਵਾਰ ਵੱਲੋਂ ਉਸਤੇ ਫਾਇਰ ਕੱਢ ਦਿੱਤਾ ਜੋ ਮੇਰੇ ਪੇਟ ਦੇ ਕੋਲ ਦੀ ਲੰਘਾ ਜਿਸ ਤੋਂ ਬਾਅਦ ਉਸ ਵੱਲੋ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਗਈ।ਉਸਨੇ ਕਿਹਾ ਕਿ ਉਸਦਾ ਕਿਸੇ ਨਾਲ ਕੋਈ ਝਗੜਾ ਨਹੀਂ ਨਾ ਹੀ ਉਸ ਵੱਲੋਂ ਮੁਕੱਦਮੇ ‘ਚ ਕੋਈ ਲਾਪਰਵਾਹੀ ਕੀਤੀ ਜਾ ਰਹੀ ਹੈ ਪਰ ਮੇਰੇ ਤੇ ਹਮਲਾ ਕਿਉਂ ਹੋਇਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਇਸ ਸਬੰਧੀ ਕਰਨ ਦੀ ਮਾਂ ਮੂਰਤੀ ਦੇਵੀ ਨੇ ਕਿਹਾ ਕਿ ਉਸਦੇ ਪੁੱਤ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਪਰ ਪਤਾ ਨਹੀਂ ਕਿਉਂ ਉਸਦੀ ਜਾਂਨ ਦੇ ਪਿੱਛੇ ਪਏ ਹੋਏ ਹਨ ।ਉਸਨੇ ਕਿਹਾ ਕਿ ਹੁਣ ਉਨ੍ਹਾਂ ਦਾ ਪੁੱਤ ਸੁਧਰ ਕੇ ਆਪਣੀ ਕੰਮ ਕਰ ਕਰ ਘਰ ਚਲਾਉਣਾ ਚਾਉਦਾ ਹੈ ਪਰ ਉਸਨੂੰ ਸੁਧਰਨ ਨਹੀਂ ਦਿੱਤਾ ਜਾ ਰਿਹਾ ਇਥੋਂ ਤੱਕ ਕੇ ਪੁਲਿਸ ਵੀ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਰਹੀ ਸੀ ।
ਇਸ ਸਬੰਧ ਚ ਐਸਪੀ ਜਸਮੀਤ ਸਿੰਘ ਨੇ ਕਿਹਾ ਕਿ ਕਰਨ ਸ਼ਰਮਾ ਨਾਮਕ ਲੜਕੇ ਦੀ ਮਾਤਾ ਵੱਲੋਂ ਅਜਿਹੀ ਘਟਨਾ ਦੀ ਸ਼ਿਕਾਇਤ ਲਿਖਾਈ ਗਈ ਹੈ ਜੋ ਪੁਲਿਸ ਦੇ ਧਿਆਨ ਮੁਤਾਬਿਕ ਅਜਿਹੀ ਘਟਨਾ ਵਾਪਰੀ ਨਹੀਂ ਪਰ ਫਿਰ ਵੀ ਉਹ ਜਾਂਚ ਕਰਨ ਰਹੇ ਹਨ।ਉਨ੍ਹਾਂ ਦੱਸਿਆ ਕਿ ਕਰਨ ਖਿਲਾਫ ਪਹਿਲਾ ਹੀ ਸੰਗੀਨ ਧਰਾਵਾਂ ਤਹਿਤ ਚਾਰ ਮਾਮਲੇ ਦਰਜ਼ ਹਨ ਜਿਸ ਚ ਉਹ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ।