ਬਸੰਤ ਪੰਚਮੀ ਦਾ ਦਿਹਾੜਾ ਦੇਸ਼ ਭਰ ਚ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਅੰਮ੍ਰਿਤਸਰ ਦੇ ਇਤਿਹਾਸਿਕ ਗੁਰੂਦਵਾਰਾ ਛੇਹਰਟਾ ਸਾਹਿਬ ਵਿਖੇ ਇਸ ਦਿਹਾੜੇ ਮੌਕੇ ਖ਼ਾਸੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।
ਦੱਸ ਦੇਈਏ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਸੰਤ ਪੰਚਮੀ ਮੌਕੇ ਜੋੜ ਮੇਲੇ ਦਾ ਅਯੋਜਿਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬਹੁਤ ਵੱਡੀ ਗਿਣਤੀ ‘ਚ ਸੰਗਤਾਂ ਦੂਰ ਦਰਾਡੇ ਤੋਂ ਪਹੁੰਚ ਕੇ ਪਵਿਤਰ ਸਰੋਵਰ ‘ਚ ਇਸ਼ਨਾਨ ਕਰਕੇ ਗੁਰੂ ਘਰ ਦਾ ਅਸ਼ੀਰਵਾਦ ਲੈ ਰਹੀਆਂ ਹਨ।
ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਆਪਣੇ ਘਰ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ ਚ ਇਸ ਅਸਥਾਨ ਤੇ ਅੱਜ ਦੇ ਦਿਨ 6 ਹਰਟਾਂ ਵਾਲਾ ਖੂਹ ਖੁਦਵਾਇਆ ਸੀ ਉਨ੍ਹਾਂ ਕਿਹਾ ਕਿ ਇਹ ਜਗ੍ਹਾ ਸਿੱਖਾਂ ਦਾ ਗੁਰ ਪ੍ਰਚਾਰ ਸੈਂਟਰ ਹੈ ਸਤਿਗੁਰੂ ਜੀ ਨੇ ਦੋ ਬਸੰਤ ਪੰਚਮੀ ਇੱਥੇ ਮਨਾਈਆਂ।
ਇੱਥੇ ਉਸ ਦਿਨ ਤੋਂ ਲੈ ਕੇ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਇਥੇ ਜੋੜ ਮੇਲੇ ਦਾ ਅਯੋਜਿਨ ਕੀਤਾ ਜਾਂਦਾ ਹੈ ਅਤੇ ਸੰਗਤਾਂ ਲੱਖਾਂ ਦੀ ਗਿਣਤੀ ‘ਚ ਇਥੇ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ ਅਤੇ ਪੁੱਤਰ ਪ੍ਰਾਪਤੀ ਲਈ ਅਰਦਾਸ ਕਰਦੀਆਂ ਹਨ ਤੇ ਉਹ ਇਸ਼ਨਾਨ ਕਰਕੇ ਜਾਂਦੇ ਹਨ ਅਤੇ ਮਨੋਕਾਮਨਾ ਪੂਰੀ ਹੋਣ ਤੇ ਬੈਂਡ ਵਾਜੇ ਦੇ ਨਾਲ ਆਉਂਦੇ ਹਨ।
ਕਿਹਾ ਜਾਂਦਾ ਹੈ ਕਿ ਇਥੋਂ ਜੋ ਕੋਈ ਵੀ ਮੰਗਕੇ ਜਾਂਦਾ ਹੈ ਉਸਦੀ ਮਨੋਕਾਮਨਾ ਪੂਰੀ ਹੁੰਦੀ ਹੈ ਅਤੇ ਮਨੋਕਾਮਨਾ ਪੂਰੀ ਹੋਣ ਤੇ ਉਹ ਇਥੇ ਮੱਥਾ ਟੇਕਣ ਜਰੂਰ ਆਂਦਾ ਹੈ ਸੰਗਤਾਂ ਵਲੋਂ ਗੁਰੂਦੁਆਰਾ ਦੇ ਬਾਹਰ ਖੁਲ੍ਹੇ ਮੈਦਾਨ ‘ਚ ਪਤੰਗਬਾਜ਼ੀ ਕਰਕੇ ਬਸੰਤ ਪੰਚਮੀ ਦੀ ਖੁਸ਼ੀ ਮਨਾਈ ਜਾਂਦੀ ਹੈ ਉਨ੍ਹਾਂ ਕਿਹਾ ਕਿ ਆਪਾਂ ਪ੍ਰਣ ਕਰੀਏ ਕਿ ਭ੍ਰਿਸ਼ਟਾਚਾਰ ਬੇਈਮਾਨੀ ਨਸ਼ੇ ਦਾ ਖ਼ਾਤਮਾ ਕਰੀਏ। ਗੁਰੂਆਂ ਦੇ ਦੱਸੇ ਮਾਰਗ ਤੇ ਚੱਲੀਏ ਮੇਲੇ ਦੇ ਵਿੱਚ ਭੰਗੁੜੇ ਹੋਰ ਖਾਣ ਪੀਣ ਦੀਆ ਦੁਕਾਨਾਂ ਲੱਗੀਆਂ ਹਨ। ਗੁਰਦਵਾਰਾ ਸਾਹਿਬ ਦੇ ਲੰਗਰ ਵੀ ਲਗਾਏ ਗਏ ਹਨ ।