ਮੋਗਾ ਤੇ ਲੁਧਿਆਣਾ ਰੋਡ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਚ ਦੱਸਿਆ ਜਾ ਰਿਹਾ ਹੈ ਕਿ ਮੋਗਾ ਲੁਧਿਆਣਾ ਰੋਡ ਤੇ ਪਿੰਡ ਘਲਕਲਾ ਨੇੜੇ ਇੱਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿੱਚ ਮਿਲੀ ਜਾਣਕਾਰੀ ਅਨੁਸਾਰ ਇੱਕ ਗੱਡੀ ਜਿਹੜੀ ਕਿ ਫਿਰੋਜ਼ਪੁਰ ਤੋਂ ਮੋਗੇ ਨੂੰ ਆ ਰਹੀ ਸੀ ਅਤੇ ਪਿੰਡ ਘਲਕਲਾ ਕੋਲ ਪਹੁੰਚਦੇ ਧੁੰਦ ਜਿਆਦਾ ਹੋਣ ਕਾਰਨ ਉਹ ਸੜਕ ਤੇ ਪਏ ਪੱਥਰਾਂ ਵਿੱਚ ਜਾ ਕੇ ਵੱਜੀ।
ਜਿਸ ਕਾਰਨ ਅਚਾਨਕ ਗੱਡੀ ਨੂੰ ਅੱਗ ਲੱਗ ਗਈ ਅਤੇ ਮੌਕੇ ਤੇ ਹੀ ਲੋਕਾਂ ਵੱਲੋਂ ਨੌਜਵਾਨ ਨੂੰ ਗੱਡੀ ਵਿੱਚੋਂ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਉਸਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ.
ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਇਹ ਨੌਜਵਾਨ ਫਿਰੋਜ਼ਪੁਰ ਵਿਖੇ ਬਸੰਤ ਪੰਚਮੀ ਨੂੰ ਲੈ ਕੇ ਪਤੰਗ ਉੜਾਣ ਗਿਆ ਸੀ ਅਤੇ ਡਾਕਟਰੀ ਇਲਾਜ ਦੌਰਾਨ ਉਸਦੇ ਫਰੈਕਚਰ ਹੋਣ ਦੀ ਜਾਣਕਾਰੀ ਵੀ ਮਿਲੀ ਹੈ।