ਭਾਰਤੀ ਅਮਰੀਕੀ ਗਾਇਕਾ ਚੰਦਰਿਕਾ ਟੰਡਨ ਨੇ ਐਲਬਮ ‘ਤ੍ਰਿਵੇਨੀ’ ਲਈ ‘ਬੈਸਟ ਨਿਊ ਏਜ’ ਜਾਂ ਚੈਂਟ ਐਲਬਮ ਸ਼੍ਰੇਣੀ ਵਿੱਚ ਐਵਾਰਡ ਜਿੱਤਿਆ ਹੈ। ਦੱਸ ਦੇਈਏ ਕਿ ਪੈਪਸੀਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦੀ ਵੱਡੀ ਭੈਣ ਟੰਡਨ ਨੇ ਆਪਣੇ ਸਾਥੀਆਂ ਦੱਖਣੀ ਅਫ਼ਰੀਕੀ ਬੰਸਰੀਵਾਦਕ ਵਾਊਟਰ ਕੈਲਰਮੈਨਸ ਅਤੇ ਜਾਪਾਨੀ ਸੈਲਿਸਟ ਏਰੂ ਮਾਤਸੁਮੋਟੋ ਨਾਲ ਇਹ ਪੁਰਸਕਾਰ ਜਿੱਤਿਆ।
ਜਾਣਕਾਰੀ ਅਨੁਸਾਰ ‘ਰਿਕਾਰਡਿੰਗ ਅਕੈਡਮੀ’ ਦੁਆਰਾ ਆਯੋਜਿਤ ਸਭ ਤੋਂ ਵੱਡੇ ਸੰਗੀਤ ਪੁਰਸਕਾਰ ਸਮਾਰੋਹ ਦਾ 67ਵਾਂ ਐਡੀਸ਼ਨ ਐਤਵਾਰ ਨੂੰ ਲਾਸ ਏਂਜਲਸ ਦੇ ਕ੍ਰਿਪਟੋਡੌਟਕਾਮ ਅਰੇਨਾ ਵਿਖੇ ਆਯੋਜਿਤ ਕੀਤਾ ਗਿਆ।
ਚੇਨਈ ‘ਚ ਪਲੀ ਇਹ ਭਾਰਤੀ ਗਾਇਕਾ ਚੰਦਰਿਕਾ ਟੰਡਨ ਨੇ ਪੁਰਸਕਾਰ ਜਿੱਤਣ ਤੋਂ ਬਾਅਦ, ਰਿਕਾਰਡਿੰਗ ਅਕੈਡਮੀ ਨਾਲ ਇੱਕ ਇੰਟਰਵਿਊ ਵਿੱਚ ਕਿਹਾ, “ਇਹ ਇੱਕ ਸ਼ਾਨਦਾਰ ਅਨੁਭਵ ਹੈ।”
‘ਨਿਊ ਏਜ, ਐਂਬੀਐਂਟ ਜਾਂ ਚੈਂਟ ਐਲਬਮ’ ਸ਼੍ਰੇਣੀ ਵਿੱਚ, ‘ਬ੍ਰੇਕ ਆਫ ਡਾਨ’ – ਰਿੱਕੀ ਕੇਜ, ‘ਓਪਸ’ – ਰਿਯੂਚੀ ਸਾਕਾਮੋਟੋ, ‘ਚੈਪਟਰ ਟੂ: ਹਾਉ ਡਾਰਕ ਇਟ ਇਜ਼ ਬਿਫੋਰ ਡਾਨ’ – ਅਨੁਸ਼ਕਾ ਸ਼ੰਕਰ ਅਤੇ ‘ਵਾਰੀਅਰਜ਼ ਆਫ ਲਾਈਟ’ – ਰਾਧਿਕਾ ਵੇਕਾਰੀਆ ਨੂੰ ਵੀ ਨਾਮਜ਼ਦਗੀ ਮਿਲੀ।
ਇਸ ਤੋਂ ਇਲਾਵਾ, ਸਾਬਕਾ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਨੂੰ ਮਰਨ ਉਪਰੰਤ ਗ੍ਰੈਮੀ ਪੁਰਸਕਾਰ ਦਿੱਤਾ ਗਿਆ ਸੀ। ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਤੇ ਸੰਯੁਕਤ ਰਾਜ ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿੰਮੀ ਕਾਰਟਰ ਦਾ 29 ਦਸੰਬਰ 2024 ਨੂੰ ਦੇਹਾਂਤ ਹੋ ਗਿਆ। ਉਹ 100 ਸਾਲ ਦੇ ਸਨ।