ਅਕਸਰ ਹੀ ਲੋਕ ਚੰਗੇ ਭਵਿੱਖ ਤੇ ਚੰਗੀ ਕਮਾਈ ਖਾਤਰ ਵਿਦੇਸ਼ ਜਾਣ ਦਾ ਨੂੰ ਤਰਜੀਹ ਦਿੰਦੇ ਹਨ ਜਿਸ ਦੇ ਚਲਦੇ ਉੱਤਰਾਖੰਡ ਦੇ ਰੁਦਰਪੁਰ ਤੋਂ ਇੱਕ ਨੌਜਵਾਨ ਵਿਦੇਸ਼ ਦਾ ਵੀਜ਼ਾ ਲਗਵਾਉਣ ਦੇ ਲਈ ਅੰਮ੍ਰਿਤਸਰ ਇੱਕ ਇਮੀਗ੍ਰੇਸ਼ਨ ਦਫਤਰ ਵਿੱਚ ਪਹੁੰਚਿਆ ਅਤੇ ਉੱਥੇ ਉਸਨੇ ਆਪਣਾ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਅਪਲਾਈ ਕੀਤਾ ਸੀ।
ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਦੋਂ ਉਸਨੂੰ ਨਿਜੀ ਇਮੀਗ੍ਰੇਸ਼ਨ ਦਫਤਰ ਤੋਂ ਫੋਨ ਆਇਆ ਕਿ ਉਸਦਾ ਵਰਕ ਵੀਜ਼ਾ ਲੱਗ ਗਿਆ ਹੈ ਤੇ ਉਹ ਜਦੋਂ ਆਪਣਾ ਵਰਕ ਵੀਜ਼ਾ ਲੈਣ ਵਾਸਤੇ ਇੱਥੇ ਦਫਤਰ ਪਹੁੰਚਿਆ ਤਾਂ ਉਸ ਨੂੰ ਵੀਜ਼ਾ ਦਿਖਾਏ ਬਿਨਾਂ ਹੀ ਪੈਸਿਆਂ ਦੀ ਮੰਗ ਕਰਨ ਲੱਗੇ ਨੌਜਵਾਨ ਨੇ ਦੱਸਿਆ ਜਦੋਂ ਉਸਨੇ ਵੀਜ਼ਾ ਦੇਖੇ ਬਿਨਾਂ ਹੀ ਪੈਸੇ ਦੇਣ ਤੋਂ ਇਨਕਾਰ ਕੀਤਾ।
ਕਿਹਾ ਕਿ ਪਹਿਲਾ ਮੈਨੂੰ ਵੀਜ਼ੇ ਦੀ ਕਾਪੀ ਦੋ ਫਿਰ ਪੈਸੇ ਦਵਾਂਗਾ ਤਾਂ ਇਮੀਗ੍ਰੇਸ਼ਨ ਦਫਤਰ ਦੇ ਵਿੱਚ ਮੌਜੂਦ ਸਟਾਫ ਤੇ ਬੋਸਰਾਂ ਵੱਲੋਂ ਉਸ ਨਾਲ ਤੇ ਉਸ ਦੇ ਸਾਥੀਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਉਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਥਾਣਾ ਰਣਜੀਤ ਐਵਨਿਊ ਵਿਖੇ ਆ ਕੇ ਪੁਲਿਸ ਨੂੰ ਦਰਖਾਸਤ ਦਿੱਤੀ ਅਤੇ ਉੱਥੇ ਹੀ ਪੀੜਿਤ ਨੌਜਵਾਨ ਨੇ ਇਨਸਾਫ ਦੀ ਗੁਹਾਰ ਲਗਾਈ।
ਦੂਜੇ ਪਾਸੇ ਇਸ ਮਾਮਲੇ ‘ਚ ਜਦੋਂ ਥਾਣਾ ਰਣਜੀਤ ਐਵਨਿਊ ਵਿਖੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਥਾਣਾ ਰਣਜੀਤ ਐਵਨਿਊ ਅਧੀਨ ਆਉਂਦੇ ਇਲਾਕੇ ਬੀ ਬਲਾਕ ਵਿੱਚ ਇੱਕ ਇਮੀਗ੍ਰੇਸ਼ਨ ਦਫਤਰ ਦੇ ਵਿੱਚ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਪਰ ਦੂਜੇ ਪਾਸੇ ਇਮੀਗ੍ਰੇਸ਼ਨ ਦਫਤਰ ਵਾਲਿਆਂ ਵੱਲੋਂ ਵੀ ਕੁੱਟਮਾਰ ਦੀ ਦਰਖਾਸਤ ਦਿੱਤੀ ਗਈ ਹੈ ਅਤੇ ਦੋਵਾਂ ਨੂੰ ਡਾਕਟ ਕੱਟ ਕੇ ਦਿੱਤੇ ਗਏ ਹਨ ਅਤੇ MR ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।