ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਅੱਜ ਦੇ ਚੋਣ ਨਤੀਜਿਆਂ ਦਾ ਐਲਾਨ ਇਹ ਤੈਅ ਕਰੇਗਾ ਕਿ ਆਮ ਆਦਮੀ ਪਾਰਟੀ (ਆਪ) ਚੌਥੀ ਵਾਰ ਸੱਤਾ ਵਿੱਚ ਆਵੇਗੀ ਜਾਂ 27 ਸਾਲਾਂ ਬਾਅਦ ਦਿੱਲੀ ਵਿੱਚ ਕਮਲ ਖਿੜੇਗਾ। ਕਾਂਗਰਸ ਇਸ ਚੋਣ ਵਿੱਚ ਆਪਣਾ ਆਧਾਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਦਿੱਲੀ, ਨਵੀਂ ਦਿੱਲੀ ਵਿੱਚ, ਪਟਪੜਗੰਜ, ਜੰਗਪੁਰਾ, ਬਿਜਵਾਸਨ ਅਤੇ ਕਾਲਕਾਜੀ ਵਿਧਾਨ ਸਭਾ ਸੀਟਾਂ ਹੌਟ ਸੀਟਾਂ ਵਿੱਚੋਂ ਹਨ। ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅਤੇ ਪਰਵੇਸ਼ ਵਰਮਾ ਵਿਚਕਾਰ ਮੁਕਾਬਲਾ ਹੈ, ਉੱਥੇ ਹੀ ਕਾਲਕਾਜੀ ਤੋਂ ਸੀਐਮ ਆਤਿਸ਼ੀ ਅਤੇ ਭਾਜਪਾ ਦੇ ਰਮੇਸ਼ ਬਿਧੂੜੀ ਵਿਚਕਾਰ ਮੁਕਾਬਲਾ ਹੈ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ ਤੋਂ ਚੋਣ ਲੜ ਰਹੇ ਹਨ।
ਇਸ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ, ਭਾਜਪਾ ਨੇਤਾ ਅਤੇ ਮਾਲਵੀਆ ਨਗਰ ਤੋਂ ਉਮੀਦਵਾਰ, ਸਤੀਸ਼ ਉਪਾਧਿਆਏ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਇੱਕ ਵਿਕਸਤ ਭਾਰਤ ਬਣ ਰਿਹਾ ਹੈ, ਉਸੇ ਤਰ੍ਹਾਂ ਦਿੱਲੀ ਵਿੱਚ ਵੀ ਕਮਲ ਖਿੜੇਗਾ… (ਆਪ) ਲਈ ਕੋਈ ਹੈਟ੍ਰਿਕ ਨਹੀਂ ਹੋਵੇਗੀ। ਐਗਜ਼ਿਟ ਪੋਲ ਲੋਕਾਂ ਦੇ ਮੂਡ ਨੂੰ ਦਿਖਾਉਂਦੇ ਹਨ।