ਸੰਸਦ ‘ਚ ਚੱਲ ਰਹੀ ਬਹਿਸ ਦੌਰਾਨ ਸੰਸਦ ਮੈਂਬਰ ਸਤਨਾਮ ਸੰਧੂ ਵੱਲੋਂ ਇੱਕ ਹੋਰ ਸਵਾਲ ਪੁੱਛਿਆ ਗਿਆ ਹੈ ਜਿਸ ਦੇ ਜਵਾਬ ਵਿੱਚ ਉਹਨਾਂ ਨੇ ਦੇਸ਼ ’ਚ ਮਹਿਲਾਵਾਂ ਨੂੰ ਵਿਗਿਆਨ ਪ੍ਰਤੀ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਵਿਗਿਆਨ ਤੇ ਇੰਜੀਨੀਅਰਿੰਗ ਦੇ ਮੋਹਰੀ ਖੇਤਰਾਂ ਵਿਚ ਬੁਨਿਆਦੀ ਤੇ ਅਪਲਾਈਡ ਵਿਗਿਆਨ ਵਿਚ ਖੋਜ਼ ਨੂੰ ਅੱਗੇ ਵਧਾਉਣ ਲਈ ਵਿਗਿਆਨ ਤੇ ਤਕਨੀਕੀ ਵਿਭਾਗ (DST) ਵੱਲੋਂ ਮਹਿਲਾ ਵਿਗਿਆਨ ਯੋਜਨਾ-ਏ (ਡਬਲਯੂਓਐੱਸ-ਏ) ਦੇ ਤਹਿਤ 2076 ਤੋਂ ਵੱਧ ਮਹਿਲਾਵਾਂ ਨੂੰ ਵਿਗਿਆਨ ਤੇ ਤਕਨੀਕੀ ਖੇਤਰ ਵਿਚ ਸਹਾਇਤਾ ਪ੍ਰਦਾਨ ਕੀਤੀ ਹੈ।
ਦੱਸ ਦੇਈਏ ਕਿ ਇਹ ਜਾਣਕਾਰੀ ਕੇਂਦਰੀ ਵਿਗਿਆਨ ਤੇ ਤਕਨੀਕੀ ਤੇ ਧਰਤੀ ਵਿਗਿਆਨ ਰਾਜ ਮੰਤਰੀ (MOS) ਨੇ ਸੰਸਦ ਦੇ ਚੱਲ ਰਹੇ ਬਜਟ ਇਜਲਾਸ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਗਏ ਸਵਾਲ ਦਾ ਉੱਤਰ ਦਿੰਦਿਆਂ ਸਾਂਝੀ ਕੀਤੀ ਗਈ। ਇਹ ਪ੍ਰਸ਼ਨ ਸਕਾਲਰਸ਼ਿਪ ਤੇ ਮਾਰਗਦਰਸ਼ਨ ਲਈ ਵਿਗਿਆਨ, ਤਕਨੀਕੀ, ਇੰਜੀਨੀਅਰਿੰਗ ਤੇ ਗਣਿਤ (ਐੱਸਟੀਈਐੱਮ) ਦੇ ਖੇਤਰਾਂ ਵਿਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਸੀ।
ਕੇਂਦਰੀ ਵਿਗਿਆਨ ਤੇ ਤਕਨੀਕੀ ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਹਿਲਾਵਾਂ ਨੂੰ ਐੱਸਟੀਈਐੱਮ ਨੂੰ ਅੱਗੇ ਵਧਾਉਣ, ਉਤਸ਼ਾਹਿਤ, ਮਹਿਲਾ ਉੱਦਮੀਆਂ ਨੂੰ ਵਿੱਤੀ ਸਹਾਇਤਾ ਤੇ ਮਹਿਲਾ ਵਿਗਿਆਨੀਆਂ ਦੇ ਚੰਗੇ ਭਵਿੱਖ ਲਈ ਸਹਾਇਤਾ ਪ੍ਰਦਾਨ ਕਰਨ ਲਈ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਹਨ।
ਜਿਵੇਂ ਕਿ WIDSHI ( ਵੂਮੇਨਜ਼ ਇੰਸਟੀਂਕਟ ਫਾਰ ਡਿਵੈਲਪਿੰਗ ਐਂਡ ਯੂਸ਼ਰਿੰਗ ਇਨ ਸਾਇੰਟਿਫਿਕ ਹਾਈਟਸ ਐਂਡ ਇਨੋਵੇਸ਼ਨ) ਸੇਵਾ ਮੁਕਤ ਤੇ ਬੇਰੁਜ਼ਗਾਰ ਪੇਸ਼ੇਵਰਾਂ ਸਮੇਤ ਸੀਨੀਅਰ ਮਹਿਲਾ ਵਿਗਿਆਨੀਆਂ ਦੀ ਮਦਦ ਲਈ ਆਪਣੀ ਖੋਜ਼ ਜਾਰੀ ਰੱਖਣ ਲਈ, WISE-KIRAN (ਵਿਗਿਆਨ ਤੇ ਇੰਜੀਨੀਅਰਿੰਗ ਵਿਚ ਮਹਿਲਾਵਾਂ),STM ਵਿਚ ਲਿੰਗ ਸਮਾਨਤਾ ਵਿਚ ਸੁਧਾਰ ਕਰਨ ਲਈ, WOSA (ਮਹਿਲਾ ਵਿਗਿਆਨਕ ਯੋਜਨਾ), ਮਹਿਲਾ ਵਿਗਿਆਨ ਯੋਜਨਾ-ਏ-ਮਹਿਲਾ ਵਿਗਿਆਨੀਆਂ ਲਈ ਬੁਨਿਆਦੀ ਤੇ ਅਪਲਾਈਡ
ਵਿਗਿਆਨ ਵਿਚ ਖੋਜ਼ ਨੂੰ ਉਤਸ਼ਾਹਿਤ ਕਰਨ ਲਈ, ਪੀਐੱਚਡੀ ਲਈ ਡਬਲਯੂਆਈਐੱਸਈ ਫੈੱਲੋਸ਼ਿਪ (ਡਬਲਯੂਆਈਐੱਸਈ-ਪੀਐੱਚਡੀ), ਬਾਇਓ ਕੇਅਰ ਫ਼ੈਲੋਸ਼ਿਪ ਜੀਵ ਵਿਗਿਆਨ ਤੇ ਸਬੰਧਤ ਖੇਤਰਾਂ ਵਿਚ ਮਹਿਲਾ ਵਿਗਿਆਨੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ, ਡਬਲਯੂਆਈਐੱਸਈ-ਆਈਪੀਆਰ-ਮਹਿਲਾਵਾਂ ਵਿਗਿਆਨੀਆਂ ਲਈ ਬੌਧਿਕ ਸੰਪਤੀ ਅਧਿਕਾਰਾਂ ਵਿਚ ਇੱਕ ਸਾਲ ਦੀ ਨੌਕਰੀ ਤੇ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ, ਐੱਨਆਈਡੀਐੱਚਆਈ (ਨੈਸ਼ਨਲ ਇਨੀਸ਼ੀਏਟਿਵ ਫਾਰ ਡਿਵੈਲਪਿੰਗ ਐਂਡ ਹਾਰਨੈਸਿੰਗ ਇਨੋਵੇਸ਼ਨਜ਼ ਸਕੀਮ ਇਨਕਿਊਬੇਸ਼ਨ) ਵਿਚ ਸਹੂਲਤ, ਸਲਾਹਕਾਰ ਤੇ ਸ਼ੁਰੂਆਤੀ ਪੜਾਅ ਫ਼ੰਡਿੰਗ ਸਹਾਇਤਾ ਪ੍ਰਦਾਨ ਕਰਨ ਲਈ ਸਟਾਰਅੱਪਸ ਤੇ ਵਿਗਿਆਨ ਜਯੋਤੀ ਪ੍ਰੋਗਰਾਮ 9ਵੀਂ ਜਮਾਤ ਤੋਂ 12ਵੀਂ ਜਮਾਤ ਤਕ ਹੋਣਹਾਰ ਲੜਕੀਆਂ ਨੂੰ ਐੱਸਟੀਐੱਮ ’ਚ ਭਵਿੱਖ ਬਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਪੁੱਛੇ ਗਏ ਆਪਣੇ ਸਵਾਲ ’ਚ ਐੱਸਟੀਈਐੱਮ ਦੇ ਖੇਤਰ ਵਿਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਤਕਨਾਲੋਜੀ ਦੇ ਖੇਤਰ ਵਿਚ ਮਹਿਲਾਵਾਂ ਦੀ ਅਗੁਵਾਈ ਵਾਲੇ ਨਵੀਨਤਾਂ ਤੇ ਸਟਾਰਟਅੱਪਸ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੀਤੇ ਉਪਰਾਲੇ ਤੇ ਉਪਲਬਧ ਫ਼ੰਡ ਤੇ ਭਾਰਤੀ ਸੰਸਥਾਨਾਂ ਵਿਚ ਖੋਜ਼ ਤੇ ਵਿਕਾਸ ਦੀ ਭੂਮਿਕਾਵਾਂ ਵਿਚ ਮਹਿਲਾਵਾਂ ਦੀ ਸ਼ਮੂਲੀਅਤ ਵਧਾਉਣ ਲਈ ਸ਼ੁਰੂ ਕੀਤੀਆਂ ਪਹਿਲਾਂ ਤੇ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਮਹਿਲਾਵਾਂ ਦੇ ਅਵਸਰ ਪੈਦਾ ਕਰਨ ਵਿਚ ਮਹਿਲਾ ਵਿਗਿਆਨਿਕ ਯੋਜਨਾ (ਡਬਲਯੂਓਐੱਸ) ਦੇ ਪ੍ਰਭਾਵ ਬਾਰੇ ਵੇਰਵੇ ਮੰਗੇ ਸੀ।
ਕੇਂਦਰੀ ਵਿਗਿਆਨ ਤੇ ਤਕਨਾਲੋਜੀ ਤੇ ਧਰਤੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ ਡਾ. ਜਤਿੰੰਦਰ ਸਿੰਘ ਨੇ ਇੱਕ ਲਿਖਤ ਉੱਤਰ ਵਿਚ ਕਿਹਾ ਕਿ ਵਿਗਿਆਨ ਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਨੇ ਐੱਸਟੀਈਐੱਮ (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ) ਖੇਤਰ ਵਿਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਵੱਡੀ ਯੋਜਨ ਵਿਗਿਆਨ ਤੇ ਇੰਜੀਨੀਅਰਿੰਗ ਵਿਚ ਮਹਿਲਾਵਾਂ-ਕਿਰਨ (ਡਬਲਯੂਆਈਐੱਸਈ-ਕੇਆਈਆਰਏਐਨ) ਲਾਗੂ ਕੀਤੀ ਹੈ। ਇਸ ਯੋਜਨਾ ਦੇ ਤਹਿਤ ਪੀਐੱਚਡੀ ਲਈ ਡਬਲਯੂਆਈਐੱਸਈ ਫੈਲੋਸ਼ਿਪ ਪ੍ਰੋਗਰਾਮ ਮਹਿਲਾਵਾਂ ਨੂੰ ਬੁਨਿਆਦੀ ਅਤੇ ਅਪਲਾਈਡ ਸਾਇੰਸ ਵਿਚ ਖੋਜ਼ ਕਰਨ ਲਈ ਸਹਾਇਤਾ ਪ੍ਰਦਾਨ ਕਰਦਾ ਹੈ।
ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ 2076 ਮਹਿਲਾ ਵਿਗਿਆਨੀਆਂ ਤੇ ਤਕਨਾਲੋਜੀ ਮਾਹਿਰਾਂ ਨੂੰ ਡਬਲਯੂਓਐੱਸ-ਏ ਪ੍ਰੋਗਰਾਮ ਤਹਿਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਸਹਾਇਤਾ ਪ੍ਰਾਪਤ ਮਹਿਲਾ ਵਿਗਿਆਨੀਆਂ ਵਿਚੋਂ ਲਗਪਗ 40 ਪ੍ਰਤੀਸ਼ਤ ਲਾਭਪਾਤਰੀਆਂ ਨੇ ਆਪਣੀ ਪੀਐੱਚਡੀ ਪੂਰੀ ਕੀਤੀ ਤੇ ਡਬਲਯੂਓਐੱਸ-ਏ ਲਾਭਪਾਤਰੀਆਂ ਵੱਲੋਂ ਲਗਪਗ 5000 ਖੋਜ਼ ਪੱਤਰ ਪ੍ਰਕਾਸ਼ਿਤ ਕੀਤੇ ਹਨ। ਮਹਿਲਾ ਵਿਗਿਆਨੀਆਂ ਨੇ ਵਿਸ਼ੇਸ਼ ਤੌਰ ’ਤੇ ਟੀਅਰ-2 ਤੇ ਟੀਅਰ-3 ਸ਼ਹਿਰਾਂ ਤੋਂ ਡਬਲਯੂਓਐੱਸ-ਬੀ ਪ੍ਰੋਗਰਾਮ ਦੇ ਤਹਿਤ ਸਮਾਜ ਲਈ ਪ੍ਰਸੰਗਿਕ ਵੱਖ-ਵੱਖ ਵਿਗਿਆਨ ਤੇ ਤਕਨੀਕੀ ਹੱਲ ਪ੍ਰਦਾਨ ਕੀਤੇ। ਇਸ ਤੋਂ ਇਲਾਵਾ, ਪਿਛਲੇ 10 ਸਾਲਾਂ ਵਿਚ ਡਬਲਯੂਓਐੱਸ-ਸੀ ਪ੍ਰੋਗਰਾਮ ਤਹਿਤ 523 ਮਹਿਲਾ ਵਿਗਿਆਨੀਆਂ ਤੇ ਤਕਨੀਕੀ ਮਾਹਿਰਾਂ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਗਈ ਤੇ ਇਨ੍ਹਾ ਵਿਚ ਲਗਪਗ 40 ਪ੍ਰਤੀਸ਼ਤ ਸਿਖਲਾਈ ਪ੍ਰਾਪਤ ਮਹਿਲਾਵਾਂ ਨੇ ਭਾਰਤੀ ਪੇਟੈਂਟ ਦਫ਼ਤਰ ਦੇ ਨਾਲ ਪੇਟੈਂਟ ਏਜੰਟ ਦੇ ਰੂਪ ਵਿਚ ਰਜਿਸਟਰ ਕੀਤਾ ਹੈ।
ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਮਹਿਲਾਵਾਂ ਦੀ ਅਗੁਵਾਈ ਵਾਲੇ ਸਟਾਰਟਅੱਪਸ ਦੇ ਸਮਰਥਨ ਲਈ ਵਿਗਿਆਨ ਤੇ ਤਕਨੀਕੀ ਵਿਭਾਗ ਨੇ ਇੰਦਰਾ ਗਾਂਧੀ ਦਿੱਲੀ ਮਹਿਲਾ ਤਕਨੀਕੀ ਯੂਨੀਵਰਸਿਟੀ (ਆਈਜੀਡੀਟੀਯੂਡਬਲਯੂ), ਦਿੱਲੀ ਤੇ ਸ਼੍ਰੀ ਪਦਮਾਵਤੀ ਮਹਿਲਾ ਯੂਨੀਵਰਸਿਟੀ (ਐੱਸਪੀਐੱਮਵੀਵੀ), ਤਿਰੂਪਤੀ ਸਮੇਤ ਮਹਿਲਾ ਯੂਨੀਵਰਸਿਟੀਆਂ ਵਿਚ ਸਟਾਰਟਅੱਪਸ, ਮੁੱਖ ਤੌਰ ’ਤੇ ਮਹਿਲਾਵਾਂ ਦੀ ਅਗੁਵਾਈ ਕਰਨ ਵਾਲੇ ਸਟਾਰਟਅੱਪਸ ਨੂੰ ਇਨਕਿਊਬੇਟ ਕਰਨ ਲਈ ਤਕਨਾਲੋਜੀ ਬਿਜ਼ਨਸ ਇਨਕਿਊਬੇਟਰ ਸਥਾਪਿਤ ਕੀਤੇ ਗਏੇ ਹਨ। ਡੀਐੱਸਟੀ ਨੇ ਲਿੰਗ, ਜਾਤੀ ਅਤੇ ਭੂਗੋਲਿਕ ਦਿ੍ਰਸ਼ਟੀਕੋਣ ਨਾਲ ਉੱਦਮਸ਼ੀਲਤਾ ਦੀ ਸਮਾਵੇਸ਼ੀ ਵਿਕਾਸ ਨੂੰ ਮਜ਼ਬੂਤ ਕਰਨ ਲਈ ਨਿਧੀ-ਇਨਕਲੂਸੀਵ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ (ਆਈਟੀਬੀਆਈ) ਦੀ ਸਥਾਪਨਾ ਦਾ ਵੀ ਸਮਰਥਨ ਕੀਤਾ ਹੈ। ਇਸ ਤੋਂ ਇਲਾਵਾ, ਡਬਲਯੂਆਈਐੱਸਈ-ਪੋਸਟ ਡਾਕਟਰਲ ਫੈਲੋਸ਼ਿਪ (ਡਬਲਯੂਆਈਐੱਸ-ਪੀਡੀਐੱਫ) ਤੇ ਡਬਲਯੂਆਈਐੱਸਈ-ਸੋਸ਼ਲ ਚੈਲੇਂਜਸ ਵਿਦ ਆਪਰਚੂਨਿਟੀਜ਼ (ਡਬਲਯੂਆਈਐੱਸਈ-ਐੱਸਸੀਓਪੀਈ) ਪੋ੍ਰਗਰਾਮ ਮਹਿਲਾਵਾਂ ਨੂੰ ਐੱਸਟੀਈਐੱਮ ਦੇ ਖੇਤਰ ਵਿਚ ਪੋਸਟ ਡਾਕਟਰਲ ਖੋਜ਼ ਕਰਨ ਲਈ ਉਤਸ਼ਾਹਿਤ ਕਰਦੇ ਹਨ। ਡੀਐੱਸਟੀ ਡਬਲਯੂਆਈਡੀਯੂਐੱਸਐੱਚਆਈ ਪ੍ਰੋਗਰਾਮ ਵੀ ਲਾਗੂ ਕਰ ਰਿਹਾ ਹੈ ਇੱਕ ਹੋਰ ਪ੍ਰੋਗਰਾਮ WISE ਇੰਟਰਨਸ਼ਿਪ ਇਨ ਆਈਪੀਆਰ ਬੌਧਿਕ ਸੰਪਤੀ ਅਧਿਕਾਰਾਂ ਦੇ ਖੇਤਰ ਵਿਚ ਇੱਕ ਸਾਲ ਦਾ ਆਨ-ਦੀ-ਜਾਬ ਸਿਖਲਾਈ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਵਿਗਿਆਨ ਜਯੋਤੀ ਪੋ੍ਰਗਰਾਮ 9ਵੀਂ ਜਮਾਤ ਤੋਂ 12ਵੀਂ ਜਮਾਤ ਦੀਆਂ ਹੋਣਹਾਰ ਲੜਕੀਆਂ ਨੂੰ ਸਾਲ ਭਰ ਚੱਲਣ ਵਾਲੀ ਵੱਖ-ਵੱਖ ਗਤੀਵਿਧੀਆਂ ਦੇ ਮਾਧਿਅਮ ਰਾਹੀਂ ਉੱਚ ਸਿੱਖਿਆ ਤੇ ਐੱਸਟੀਈਐੱਮ ਵਿਚ ਭਵਿੱਖ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ, ਖਾਸਕਰ ਉਨ੍ਹਾਂ ਖੇਤਰਾਂ ਵਿਚ ਜਿਥੇ ਮਹਿਲਾਵਾਂ ਦੀ ਭਾਗੀਦਾਰੀ ਘੱਟ ਹੈ।ਬਾਇਓਕੇਅਰ ਫੈਲੋਸ਼ਿਪ ਪ੍ਰੋਗਰਾਮ ਜੈਵਿਕ ਤਕਨਾਲੋਜੀ ਤੇ ਸਬੰਧਤ ਖੇਤਰਾਂ ਵਿਚ ਖੋਜ਼ ਯੋਜਨਾਵਾਂ ਨੂੰ ਪੂਰਾ ਕਰਨ ਲਈ ਭਾਰਤ ਵਿਚ ਮਹਿਲਾ ਵਿਗਿਆਨੀਆਂ ਦੀ ਭਾਗੀਦਾਰੀ ਨੂੰ ਵਧਾਉਂਦਾ ਹੈ।
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ’ਚ ਔਰਤਾਂ ਨੂੰ ਸਮਰੱਥ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਮੋਦੀ ਸਰਕਾਰ ਦੀ ਦਿ੍ਰੜ ਵਚਨਬੱਧਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 10 ਸਾਲਾਂ ਵਿੱਚ ਪ੍ਰਮੁੱਖ ਡਬਲਯੂਆਈਐੱਸਈ ਯੋਜਨਾ ਅਧੀਨ ਕੁੱਲ ਬਜਟ ਅਲਾਟਮੈਂਟ ਵਿੱਚ 206 ਪ੍ਰਤੀਸ਼ਤ ਦਾ ਵੱਡਾ ਵਾਧਾ ਹੋਇਆ ਹੈ। 2014 ਵਿੱਚ ਪ੍ਰਮੁੱਖ ਯੋਜਨਾ ਤਹਿਤ 44 ਕਰੋੜ ਰੁਪਏ ਦੇ ਬਜਟ ਅਲਾਟਮੈਂਟ ਦੇ ਮੁਕਾਬਲੇ, ਬਜਟ ਹੁਣ 2024 ਵਿੱਚ ਵਧ ਕੇ 135 ਕਰੋੜ ਰੁਪਏ ਹੋ ਗਿਆ ਹੈ ਜਿਸ ਨਾਲ ਐੱਸਟੀਈਐੱਮ ’ਚ ਮਹਿਲਾਵਾਂ ਦੀ ਭਰਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਸੰਧੂ ਨੇ ਅੱਗੇ ਕਿਹਾ, “ਚੰਦਰਯਾਨ-3 ਅਤੇ ਆਦਿਤਿਆ-1 ਸੋਲਰ ਮਿਸ਼ਨਾਂ ਵਰਗੇ ਅਤਿ-ਆਧੁਨਿਕ ਪੁਲਾੜ ਖੋਜ ਪ੍ਰੋਗਰਾਮਾਂ ਵਿੱਚ ਔਰਤਾਂ ਦੀ ਅਗਵਾਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਵਿਸ਼ੇਸ਼ ਵਿਗਿਆਨਕ ਖੇਤਰਾਂ ਵਿੱਚ ਚੱਲ ਰਹੇ ਲਿੰਗ ਪਰਿਵਰਤਨ ਨੂੰ ਉਜਾਗਰ ਕਰਦੀ ਹੈ। ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ, ਭਾਰਤ ਹੁਣ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸਟੀਈਐੱਮ) ਦੇ ਖੇਤਰਾਂ ਵਿੱਚ 43 ਪ੍ਰਤੀਸ਼ਤ ਦੇ ਨਾਲ ਦੁਨੀਆ ਵਿੱਚ ਮਹਿਲਾ ਗ੍ਰੈਜੂਏਟਾਂ ਦੇ ਸਭ ਤੋਂ ਵੱਧ ਅਨੁਪਾਤ ਵਿੱਚੋਂ ਇੱਕ ਹੈ।
ਅੱਜ, ਭਾਰਤ ਮਹਿਲਾ ਖੋਜਕਰਤਾਵਾਂ ਦੀ ਵਿਕਾਸ ਦਰ ਵਿੱਚ ਵਿਸ਼ਵ ਪੱਧਰ ’ਤੇ ਤੀਜੇ ਸਥਾਨ ’ਤੇ ਹੈ, ਜਿਸ ਵਿੱਚ ਮਹਿਲਾਵਾਂ ਹੁਣ ਸਰਗਰਮ ਖੋਜਕਰਤਾਵਾਂ ਵਿਚ 33 ਪ੍ਰਤੀਸ਼ਤ ਹਨ।ਯੂਜੀ, ਪੀਜੀ, ਪੀਐੱਚਡੀ ਅਤੇ ਐੱਮਫਿਲ ਪੱਧਰ ਵਿੱਚ ਕੁੱਲ ਦਾਖਲਾ, 57.2 ਲੱਖ ਵਿਦਿਆਰਥੀ ਵਿਗਿਆਨ ਧਾਰਾ ਵਿੱਚ ਹਨ, ਜਿਨ੍ਹਾਂ ਵਿਚੋਂ 29.8 ਲੱਖ ਮਹਿਲਾ ਵਿਦਿਆਰਥੀ ਤੇ 27.4 ਲੱਖ ਪੁਰਸ਼ ਵਿਦਿਆਰਥੀਆਂ ਤੋਂ ਵੱਧ ਹਨ। ਇਸ ਤੋਂ ਇਲਾਵਾ, 2020 ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਗਿਆਨ ਅਤੇ ਤਕਨਾਲੋਜੀ ਕੋਰਸਾਂ ਵਿੱਚ ਲੜਕੀਆਂ ਦੀ ਘੱਟ ਪ੍ਰਤੀਨਿਧਤਾ ਨੂੰ ਦੂਰ ਕਰਨ ਲਈ ਸ਼ੁਰੂ ਕੀਤੇ ਗਏ ਵਿਗਿਆਨ ਜੋਤੀ ਪ੍ਰੋਗਰਾਮ ਨੇ ਦਸੰਬਰ 2023 ਤੱਕ 250 ਜ਼ਿਲ੍ਹਿਆਂ ਤੋਂ ਲਗਪਗ 21,600 ਮਹਿਲਾ ਵਿਦਿਆਰਥੀਆਂ ਦਾ ਦਾਖਲਾ ਹੋਇਆ ਹੈ।