ਇੰਝ ਜਾਪਦਾ ਸੀ ਕਿ ਡੋਨਾਲਡ ਟਰੰਪ ਇੱਕ ਵਾਰ ਫਿਰ ਗਲੋਬਲ ਪਲੇਟਫਾਰਮ ‘ਤੇ ਇੱਕ ਵਿਵਾਦਪੂਰਨ ਸਵਾਲ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ।
ਜਦੋਂ ਅਮਰੀਕਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਪੁੱਛਿਆ ਗਿਆ, ਤਾਂ ਰਾਸ਼ਟਰਪਤੀ ਨੇ ਭਾਰਤੀ ਰਿਪੋਰਟਰ ਦੇ “Accent” ਨੂੰ ਦੋਸ਼ੀ ਠਹਿਰਾਇਆ, “ਉਹ ਇੱਕ ਸ਼ਬਦ ਵੀ ਨਹੀਂ ਸਮਝ ਸਕਦਾ।”
ਇਹ ਪ੍ਰਧਾਨ ਮੰਤਰੀ ਮੋਦੀ ਨਾਲ ਵ੍ਹਾਈਟ ਹਾਊਸ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਹੋਇਆ। ਟਰੰਪ ਨੇ ਕਿਹਾ ਕਿ ਉਹ ਭਾਰਤੀ ਰਿਪੋਰਟਰ ਦੁਆਰਾ ਪੁੱਛੇ ਜਾ ਰਹੇ ਸਵਾਲ ਦਾ “ਇੱਕ ਸ਼ਬਦ ਵੀ ਨਹੀਂ ਸਮਝ ਸਕੇ”। ਭਾਰਤੀ ਰਿਪੋਰਟਰ ਨੇ ਟਰੰਪ ਤੋਂ ਅਮਰੀਕਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਪੁੱਛਿਆ। ਜਦੋਂ ਸਵਾਲ ਪੁੱਛਿਆ ਗਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਕੋਲ ਬੈਠੇ ਸਨ।
ਜਵਾਬ ਵਿੱਚ, ਟਰੰਪ ਨੇ ਕਿਹਾ, “ਤੁਹਾਨੂੰ ਸਵਾਲ ਪੁੱਛਣ ਲਈ ਅਵਾਜ ਉੱਚੀ ਕਰਨੀ ਪਏਗੀ।”
ਫਿਰ ਰਿਪੋਰਟਰ ਨੇ ਉਹੀ ਸਵਾਲ ਪੁੱਛਿਆ, ਪਰ ਡੋਨਾਲਡ ਟਰੰਪ ਨੇ ਕਿਹਾ, “ਮੈਨੂੰ ਇਹ ਰਿਪੋਰਟਰ ਜੋ ਕਹਿ ਰਿਹਾ ਹੈ ਉਹ ਇੱਕ ਵੀ ਸ਼ਬਦ ਸਮਝ ਨਹੀਂ ਆ ਰਿਹਾ। ਇਹ accent, ਮੇਰੇ ਲਈ ਥੋੜ੍ਹਾ ਔਖਾ ਹੈ।”