ਗੁਰਦਾਸਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦੇ ਸਰਕੂਲਰ ਰੋਡ ਤੇ ਸਥਿਤ ਮਕਡਾਵਲ ਕੈਫੇ ਵਿੱਚ ਅਚਾਨਕ ਅੱਗ ਲੱਗ ਗਈ ਤੇ ਕੈਫੇ ਬਿਲਕੁਲ ਸੜ ਕੇ ਹੋਇਆ ਸਵਾਹ ਹੋ ਗਿਆ ਹੈ।
ਇਸ ਸਬੰਧੀ ਦੁਕਾਨ ਦੇ ਮਾਲਕ ਨੌਜਵਾਨ ਇੰਦਰਜੀਤ ਉਰਫ ਲਵ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣਾ ਕੈਫੇ ਸਹੀ ਸਲਾਮਤ ਬੰਦ ਕਰਕੇ ਗਿਆ ਸੀ ਪਰ ਅੱਜ ਜੱਦ ਉਹ ਸਵੇਰੇ ਰੋਜ ਦੀ ਤਰਾਂ ਦੁਕਾਨ ਤੇ ਆਏ ਤਾਂ ਦੁਕਾਨ ਦਾ ਸ਼ਟਰ ਖੋਲਿਆ ਉਨਾਂ ਦਾ ਸਾਰਾ ਕੈਫੇ ਸੜ ਕੇ ਸਵਾਹ ਹੋ ਚੁੱਕਾ ਸੀ।
ਇੰਦਰਜੀਤ ਲਵ ਨੇ ਸਾਰੀ ਘਟਨਾ ਦਾ ਜਿੰਮੇਵਾਰ ਪੁਲਿਸ ਨੂੰ ਦੱਸਦੇ ਹੋਏ ਕਿਹਾ ਕਿ ਕੁੱਝ ਦਿਨ ਪਹਿਲਾਂ ਉਸ ਦੇ ਕੈਫੇ ਉਪਰ 3 ਨੌਜਵਾਨ ਆਏ ਸਨ ਜਿੰਨਾਂ ਨੇ ਖਾਣ ਪੀਣ ਤੋਂ ਬਾਅਦ ਪੈਸੇ ਦੇਣ ਦੀ ਬਜਾਏ ਹੁਲੜਬਾਜੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੈਫੇ ਉਪਰ ਕੰਮ ਕਰਦੀ ਲੜਕੀ ਨਾਲ ਬਦਸਲੂਕੀ ਕੀਤੀ ਗਈ ਅਤੇ ਇੱਕ ਕੰਮ ਕਰਦੇ ਲੜਕੇ ਦੇ ਸਿਰ ਵਿਚ ਸਟਾਂ ਵੀ ਮਾਰੀਆਂ ਗਈਆਂ ਜਿਸ ਨੂੰ ਲੈ ਕੇ 2 ਵੱਖ ਵੱਖ ਦਰਖਾਸਤਾਂ ਥਾਣਾ ਫਤਿਹਗੜ ਚੂੜੀਆਂ ਵਿਖੇ ਦਿੱਤੀਆਂ ਗਈਆਂ ਸਨ।
ਉਹ ਵਾਰ ਵਾਰ ਥਾਣੇ ਜਾਂਦੇ ਰਹੇ ਪਰ ਕਿਸੇ ਨੇ ਵੀ ਉਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਅਤੇ ਇਸ ਦੇ ਚਲਦਿਆਂ ਹੀ ਉਹ ਹੁਲੜਬਾਜ ਉਸ ਨੂੰ ਕਈ ਤਰਾਂ ਦੀਆਂ ਧਮਕੀਆਂ ਦੇ ਰਹੇ ਸਨ।
ਇੰਦਰਜੀਤ ਲਵ ਨੇ ਕਥਿਤ ਤੋਰ ਤੇ ਦੋਸ਼ ਲਗਾਇਆ ਕਿ ਜੋ ਲੋਕ ਉਸ ਨੂੰ ਧਮਕੀਆਂ ਦੇ ਰਹੇ ਸਨ ਉਨਾਂ ਵੱਲੋਂ ਹੀ ਬੀਤੀ ਰਾਤ ਉਸ ਦੀ ਦੁਕਾਨ ਨੂੰ ਅੱਗ ਲਗਾ ਕੇ ਸਾੜੀ ਗਈ ਹੈ। ਪੀੜਤ ਨੌਜਵਾਨ ਨੇ ਇੰਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਸ ਨੂੰ ਇੰਨਸਾਫ ਦਵਾਇਆ ਜਾਵੇ। ਉਧਰ ਮੌਕੇ ਤੇ ਜਾਂਚ ਕਰਨ ਆਏ ਪੁਲਿਸ ਥਾਣਾ ਫਤਿਹਗੜ੍ਹ ਚੂੜੀਆ ਦੇ ਸਬ ਇੰਸਪੈਕਟਰ ਪਲਵਿੰਦਰ ਸਿੰਘ ਕਹਿਣਾ ਸੀ ਕਿ ਕਿ ਇੰਨਾਂ ਦੀਆਂ ਦਰਖਾਸਤਾਂ ਆਈਆਂ ਸਨ ਉਨਾਂ ਮੁਲਜਮਾਂ ਦੇ ਘਰ ਰੇਡਾਂ ਵੀ ਮਾਰੀਆਂ ਸਨ ਪਰ ਘਰ ਨਹੀਂ ਮਿਲਦੇ ਰਹੇ।
ਉਹਨਾਂ ਕਿਹਾ ਕਿ ਇਹ ਜੋ ਕੈਫੇ ਸੜਿਆ ਹੈ ਇਸ ਤੋਂ ਲੱਗ ਰਿਹਾ ਹੈ ਕਿ ਇਸ ਨੂੰ ਯੋਜ ਨਾਬੰਦ ਤਰੀਕੇ ਨਾਲ ਸਾੜਿਆ ਗਿਆ ਹੈ ਅਤੇ ਜਲਦ ਅਰੋਪੀਆ ਖਿਲਾਫ ਕਰਵਾਈ ਕਰਦੇ ਓਹਨਾ ਨੂੰ ਗ੍ਰਿਫਤਾਰ ਕੀਤਾ ਜਾਵੇਗਾ ।