ਅੱਜ ਸਵੇਰ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੀ ਸਬਜ਼ੀ ਮੰਡੀ ਵਿੱਚ ਇੱਕ ਚੋਰ ਨੇ ਘਟਨਾ ਨੂੰ ਅੰਜਾਮ ਦਿੰਦੇ ਹੋਏ ਇੱਕ ਆੜਤੀ ਦਾ ਕਰੀਬ ਡੇਢ ਲੱਖ ਰੁਪਆ ਲੈਪਟੋਪ ਤੇ ਮੋਬਾਈਲ ਵਾਲਾ ਬੈਗ ਲੈ ਕੇ ਫਰਾਰ ਹੋ ਗਿਆ।
ਪੂਰੀ ਘਟਨਾ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਦੱਸ ਦੇਈਏ ਕਿ RK ਟਰੇਡਿੰਗ ਕੰਪਨੀ ਦੇ ਮਾਲਕ ਬੰਟੀ ਕੁਮਾਰ ਨੇ ਦੱਸਿਆ ਕਿ ਮੈਂ ਸਬਜ਼ੀ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਦਾ ਹਾਂ ਤੇ ਰੋਜ਼ ਦੀ ਤਰ੍ਹਾਂ ਸਵੇਰੇ 4 ਵਜੇ ਮੰਡੀ ਵਿੱਚ ਆਉਂਦਾ ਹਾਂ।
ਉਸਨੇ ਕਿਹਾ ਕਿ ਸਾਡੇ ਆੜਤ ਦੇ ਉਸ ਟਾਈਮ ਜਿਸ ਸਮੇਂ ਸਬਜੀ ਲੈਣ ਵਾਲਿਆਂ ਦੀ ਭੀੜ ਹੁੰਦੀ ਹੈ ਉਸ ਸਮੇਂ ਇੱਕ ਸ਼ਖਸ ਆ ਕੇ ਮੇਰੀ ਕੁਰਸੀ ਦੇ ਪਿਛਲੇ ਪਾਸੇ ਬੈਠ ਗਿਆ ਤੇ ਮੌਕਾ ਦੇਖਦੇ ਹੀ ਮੇਰਾ ਪੈਸਿਆਂ ਵਾਲਾ ਬੈਗ ਅਤੇ ਲੈਪਟਾਪ ਇਸ ਵਿੱਚ ਇੱਕ ਮੋਬਾਈਲ ਵੀ ਸੀ ਮੇਰਾ ਤਕਰੀਬਨ ਡੇਢ ਲੱਖ ਰੁਪਏ ਦੀ ਨਗਦੀ ਦਾ ਵੀ ਨੁਕਸਾਨ ਹੋ ਗਿਆ। ਘਟਨਾ ਦੀ CCTV ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਨੂੰ ਐਪਲੀਕੇਸ਼ਨ ਦੇ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਮੌਕੇ ਤੇ ਚੌਂਕੀ ਇੰਚਾਰਜ ਲਖਵਿੰਦਰ ਸਿੰਘ ਆਪਣੀ ਟੀਮ ਨਾਲ ਪਹੁੰਚਿਆ ਅਤੇ ਜਾਂਚ ਵਿੱਚ ਜੁੱਟ ਗਿਆ। ਦੱਸ ਦੀਏ ਕਿ ਸਬਜੀ ਮੰਡੀ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਪਹਿਲਾਂ ਵੀ ਚੋਰੀ ਦੀਆਂ ਘਟਨਾਵਾਂ ਸਬਜੀ ਮੰਡੀ ਵਿੱਚ ਹੁੰਦੀਆਂ ਰਹਿੰਦੀਆਂ ਹਨ ਸਬਜੀ ਮੰਡੀ ਦੇ ਆੜਤੀਆਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇੱਥੇ PCR ਦੀ ਕਾਸਤ ਵਧਾਈ ਜਾਵੇ ਤਾਂ ਕਿ ਸਾਨੂੰ ਚੋਰਾਂ ਤੋਂ ਨਿਜਾਤ ਮਿਲ ਸਕੇ