ਸ੍ਰੀ ਮੁਕਤਸਰ ਸਾਹਿਬ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਹੀ ਸ੍ਰੀ ਮੁਕਤਸਰ ਸਾਹਿਬ ਦੀ ਥਾਣਾ ਸਿਧੀ ਪੁਲਿਸ ਵੱਲੋਂ ਇੱਕ ਰਿਟਾਇਰਡ ਪੁਲਿਸ ਮੁਲਾਜ਼ਮ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਕਰੀਬ 24 ਲੱਖ 80 ਹਜਾਰ ਰੁਪਏ ਦੀ ਠੱਗੀ ਮਾਰਨ ਨੂੰ ਲੈ ਕੇ ਇੱਕ ਔਰਤ ਸਮੇਤ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਿਤ ਸਾਬਕਾ ਪੁਲਿਸ ਮੁਲਾਜ਼ਮ ਨਛੱਤਰ ਸਿੰਘ ਨੇ ਦੱਸਿਆ ਕਿ ਉਹ ਸਾਲ 2022-23 ਵਿੱਚ ਪੁਲਿਸ ਵਿਭਾਗ ਦੇ PCR ਉੱਪਰ ਡਿਊਟੀ ਕਰਦਾ ਸੀ ਅਤੇ ਇਸੇ ਡਿਊਟੀ ਦੌਰਾਨ ਉਸ ਦੀ ਸੁਖਦੇਵ ਸਿੰਘ ਨਾਂ ਦੇ ਆਦਮੀ ਦੇ ਨਾਲ ਜਾਣ ਪਛਾਣ ਹੋਈ ਸੀ। ਜਿਸ ਨੇ ਕੁਝ ਹੀ ਸਮੇਂ ਵਿੱਚ ਮੇਰੇ ਪਰਿਵਾਰ ਨਾਲ ਬਹੁਤ ਨੇੜਤਾ ਬਣਾ ਲਈ ਸੀ ਤੇ ਜਿਸ ਨੇ ਮੇਰੇ ਨਾਲ ਲੋਕਾਂ ਨੂੰ ਬਾਹਰ ਵਿਦੇਸ਼ ਭੇਜਣ ਦੀ ਗੱਲ ਕੀਤੀ ਕਿ ਸਾਡੇ ਰਿਸ਼ਤੇਦਾਰ ਇੰਗਲੈਂਡ ਵਿੱਚ ਰਹਿੰਦੇ ਹਨ।
ਉਸਨੇ ਕਿਹਾ ਕਿ ਉਹ ਆਪਣੇ ਭਰੋਸੇ ਯੋਗ ਲੋਕਾਂ ਨੂੰ ਆਪਣੇ ਕੋਲ ਵਿਦੇਸ਼ ਬੁਲਾਉਂਦੇ ਹਨ। ਪੁਲਿਸ ਮੁਲਾਜਮ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਮੈਨੂੰ ਇੰਗਲੈਂਡ ਭੇਜਣ ਦੀ ਗੱਲ ਕੀਤੀ ਸੀ ਤੇ ਮੇਰੇ ਕੋਲੋ ਪਹਿਲਾਂ ਤਾਂ 8 ਲੱਖ ਰੁਪਏ ਤੇ ਫਿਰ ਅਮਰੀਕਾ ਭੇਜਣ ਦੇ ਲਈ 14 ਲੱਖ 80 ਹਜਾਰ ਰੁਪਏ ਲਏ ਸਨ।
ਫਿਰ ਬਾਅਦ ਵਿੱਚ ਇਹ ਲੋਕਾਂ ਨੇ ਮੈਨੂੰ ਵਿਦੇਸ਼ ਭੱਜਣ ਤੋਂ ਟਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਮੈਂ ਇਹਨਾਂ ਲੋਕਾਂ ਕੋਲੋਂ ਆਪਣੇ ਕੁੱਲ 24 ਲੱਖ 80 ਹਜਾਰ ਰੁਪਏ ਵਾਪਸ ਕਰਨ ਦੀ ਮੰਗ ਕੀਤੀ ਤਾਂ ਇਹਨਾਂ ਨੇ ਮੈਨੂੰ 10 ਦੱਸ ਲੱਖ ਰੁਪਏ ਦਾ ਬੈਂਕ ਚੈਕ ਦਿਤਾ ਜੋ ਕਿ ਬਾਉਂਸ ਹੋ ਗਿਆ।
ਜਿਸ ਤੋਂ ਬਾਅਦ ਮੈਂ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਨੂੰ ਦਰਖ਼ਾਸਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਜਦੋਂ ਮੇਰੀ ਦਰਖ਼ਾਸਤ ਦਾਖਲ ਦਫਤਰ ਹੋਕੇ ਮਾਨਯੋਗ SSP ਸਾਹਿਬ ਕੋਲ ਆਈ ਤਾਂ ਉਨ੍ਹਾਂ ਤੁਰੰਤ ਹੀ ਮੇਰੀ ਦਰਖ਼ਾਸਤ ਨੂੰ ਦੇਖ ਦੇ ਹੋਏ ਕਾਰਵਾਈ ਕਰਨ ਦੇ ਹੁਕਮ ਦਿੱਤੇ। ਜਿਸ ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸੁਖਦੇਵ ਸਿੰਘ ਤੇ ਉਸ ਦੇ 3 ਹੋਰ ਸਾਥੀਆਂ ਉਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।