ਅੱਜ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਬਾਰੇ ਜਾਗਰੂਕਤ ਕੀਤਾ ਜਾ ਰਿਹਾ ਹੈ। ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਨਾਭਾ ਬਲਾਕ ਦੇ ਪਿੰਡ ਕੱਲਰ ਮਾਜਰੀ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਪਿੰਡ ਦੀ ਪੰਚਾਇਤ ਵੱਲੋਂ ਵੱਖਰੀ ਪਹਿਲ ਕਦਮੀ ਕੀਤੀ ਗਈ। ਪਿੰਡ ਦੇ ਬਾਹਰ ਮੇਨ ਰੋਡ ਤੇ ਪੰਜਾਬੀ ਮਾਂ ਬੋਲੀ ਦੇ ਗੁਰਮੁਖੀ ਅੱਖਰ ਦੇ ਨਾਲ ਲੈਸ ਬੱਸ ਸਟਾਪ ਬਣਾਇਆ ਗਿਆ ਹੈ।
ਜਿਸ ਵਿੱਚ ਔਰਤਾਂ ਤੇ ਮਰਦਾਂ ਦੇ ਲਈ ਬਾਥਰੂਮ ਦੀ ਵੀ ਸੁਵਿਧਾ ਦੇ ਨਾਲ ਨਾਲ ਬੱਚਿਆਂ ਦੇ ਖੇਡਣ ਲਈ ਝੂਲੇ ਵੀ ਬਣਾਏ ਗਏ ਹਨ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਵੇਖ ਕੇ ਪਿੰਡ ਵਾਸੀ ਵੀ ਖੁਸ਼ ਹਨ, ਉਹਨਾਂ ਦਾ ਕਹਿਣਾ ਹੈ ਕਿ ਜੋ 70 ਸਾਲ ਦਰਮਿਆਨ ਕੋਈ ਵੀ ਸਰਕਾਰ ਵੱਲੋਂ ਇਹ ਕਦਮ ਨਹੀਂ ਚੁੱਕਿਆ ਗਿਆ। ਉਹ ਆਮ ਪਾਰਟੀ ਨੇ ਕਰ ਵਿਖਾਇਆ। ਹਲਕਾ ਵਿਧਾਇਕ ਦੇਵਮਾਨ ਵੱਲੋਂ ਰਸਮੀ ਤੌਰ ਤੇ ਇਸ ਦਾ ਉਦਘਾਟਨ ਕੀਤਾ ਗਿਆ।
ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਕਿਸੇ ਸਕੂਲ ਦੀਆਂ ਨਹੀਂ ਹਨ ਬਲਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਆਧੁਨਿਕ ਬੱਸ ਸਟਾਪ ਦਾ ਨਿਰਮਾਣ ਕੀਤਾ ਗਿਆ ਹੈ। ਤਸਵੀਰਾਂ ਵਿੱਚ ਤੁਸੀਂ ਸਾਫ ਵੇਖ ਸਕਦੇ ਹੋ ਕਿ ਗੁਰਮੁਖੀ ਅੱਖਰ ਮਾਂ ਬੋਲੀ ਪੰਜਾਬੀ ਨੂੰ ਚਾਰ ਚੰਦ ਲਗਾ ਰਹੇ ਹਨ। ਇਸ ਤਰ੍ਹਾਂ ਦਾ ਬੱਸ ਸਟਾਪ ਸ਼ਾਇਦ ਤੁਸੀਂ ਪਹਿਲੀ ਵਾਰੀ ਹੀ ਵੇਖਿਆ ਹੋਵੇਗਾ ਕਿ ਜੋ ਗੁਰਮੁਖੀ ਅੱਖਰਾਂ ਦੇ ਨਾਲ ਲੈਸ ਕੀਤਾ ਗਿਆ ਹੈ। ਕਿਉਂਕਿ ਜਿਆਦਾਤਰ ਬੱਚੇ ਪੰਜਾਬੀ ਮਾਂ ਬੋਲੀ ਤੋ ਦੂਰ ਹੁੰਦੇ ਜਾ ਰਹੇ ਹਨ ਜਿਸ ਦੇ ਉਦੇਸ਼ ਨਾਲ ਗੁਰਮੁਖੀ ਦੇ ਅੱਖਰਾਂ ਨਾਲ ਇਹ ਬੱਸ ਸਟਾਪ ਲੈਸ ਕੀਤਾ ਗਿਆ ਹੈ। ਜਿਸ ਦਾ ਰਸਮੀ ਉਦਘਾਟਨ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਕੀਤਾ ਗਿਆ।
ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਇਹ ਜੋ ਬਸ ਸਟਾਪ ਬਣਾਇਆ ਗਿਆ ਹੈ। ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਬਣਾਇਆ ਗਿਆ ਹੈ ਅਤੇ ਇਹ ਵੱਖਰੇ ਤਰ੍ਹਾਂ ਦਾ ਬੱਸ ਸਟਾਪ ਹੈ। ਇਹ ਬੱਸ ਸਟਾਪ ਦੇ ਨਾਲ ਔਰਤਾਂ ਅਤੇ ਮਰਦਾ ਦੇ ਲਈ ਬਾਥਰੂਮ ਅਤੇ ਬੱਚਿਆਂ ਦੇ ਖੇਡਣ ਲਈ ਝੂਲਾ ਵੀ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਪਿੰਡ ਦੇ ਬਾਹਰ ਇਸੇ ਤਰ੍ਹਾਂ ਦਾ ਬੱਸ ਸਟਾਪ ਬਣਾਇਆ ਜਾਵੇਗਾ ਤਾਂ ਜੋ ਮੀਹ ਹਨੇਰੀ ਦੇ ਦਰਮਿਆਨ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਮੁਸ਼ਕਿਲ ਨਾ ਆਵੇ।
ਇਸ ਮੌਕੇ ਤੇ ਪਿੰਡ ਕੱਲਰਮਾਜਰੀ ਦੀ ਸਰਪੰਚ ਗੁਰਦੀਪ ਕੌਰ, ਪਿੰਡ ਵਾਸੀ ਵੀਰ ਦਵਿੰਦਰ ਸਿੰਘ ਅਤੇ ਪਿੰਡ ਵਾਸੀ ਸਮਸ਼ੇਰ ਸਿੰਘ ਨੇ ਕਿਹਾ ਕਿ ਇਹ ਜੋ ਬੱਸ ਸਟਾਪ ਬਣਾਉਣ ਦਾ ਵੱਖਰਾ ਹੀ ਉਪਰਾਲਾ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਦੇ ਨਾਲ ਇਹ ਲੈਸ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਿੰਡ ਦੇ ਸਰਪੰਚ ਬਣਨ ਤੋਂ ਪਹਿਲਾਂ ਸਾਡਾ ਮੇਨ ਮੁੱਖ ਮਕਸਦ ਸੀ ਕੀ ਅਸੀਂ ਵਧੀਆ ਬਸ ਸਟਾਪ ਬਣਾਈਏ। ਕਿਉਂਕਿ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਇਹ ਨਹੀਂ ਸੋਚਿਆ ਗਿਆ ਕਿ ਇਸ ਤਰ੍ਹਾਂ ਦਾ ਬੱਸ ਸਟੈਂਡ ਬਣਨਾ ਚਾਹੀਦਾ ਹੈ ਅਸੀਂ ਪੰਜਾਬ ਸਰਕਾਰ ਦਾ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।