ਸਭ ਤੋਂ ਵੱਡਾ ਉਦਯੋਗਿਕ ਨਿਵੇਸ਼ ਓਥੇ ਹੁੰਦਾ ਹੈ ਜਿੱਥੇ ਸਭ ਤੋਂ ਵੱਧ ਸੁਰੱਖਿਆ ਹੁੰਦੀ ਹੈ। ਇਹ ਭੈਅ ਮੁਕਤ ਵਾਤਾਵਰਨ ਤੇ ਹਰ ਤਰ੍ਹਾਂ ਦੀ ਸੁਰੱਖਿਆ ਦੇਣਾ ਰਾਜ ਦਾ ਪਹਿਲਾ ਤੇ ਮੁੱਢਲਾ ਕੰਮ ਹੈ ਪਰ ਪਿਛਲੀਆਂ ਸਰਕਾਰਾਂ ‘ਚ ਸਮਾਜਿਕ ਵਾਤਾਵਰਨ ਠੀਕ ਨਾ ਹੋਣ ਕਾਰਨ ਕਈ ਉਦਯੋਗਪਤੀਆਂ ਨੇ ਸੂਬੇ ‘ਚ ਨਿਵੇਸ਼ ਨਹੀਂ ਕੀਤਾ। ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਲਈ ਚੰਗੀ ਨੀਅਤ ਤੇ ਨੀਤੀ ਨਾਲ ਕੰਮ ਕਰ ਰਹੀ ਹੈ।
ਇਸੇ ਦੇ ਨਤੀਜੇ ਵਜੋਂ ਪੰਜਾਬ ਦੇ ਵੱਖ ਵੱਖ ਖੇਤਰਾਂ ‘ਚ ਵੱਖ ਵੱਖ ਤਰ੍ਹਾਂ ਦਾ ਨਿਵੇਸ਼ ਹੋ ਰਿਹਾ ਹੈ। ਸੂਬੇ ‘ਚ Printing ਦੇ ਕੰਮ ‘ਚ ਵੀ ਭਾਰੀ ਨਿਵੇਸ਼ ਹੋਇਆ ਹੈ। ਪ੍ਰਿਿਟੰਗ ਕਾਰੋਬਾਰ ਨਾਲ ਜੁੜੇ ਨਿਵੇਸ਼ਕ ਖੁਸ਼ ਹਨ ਕਿ ਉਨ੍ਹਾਂ ਲਈ ਚੰਗਾ ਮਹੌਲ ਪੈਦਾ ਹੋਇਆ ਹੈ ਤੇ ਸੂਬੇ ‘ਚ ਨਵੇਂ ਨਿਵੇਸ਼ ਨਾਲ ਅੱਗੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਤੇ ਭੈਅ ਮੁਕਤ ਵਾਤਾਵਰਨ ਦੇਣ ਲਈ ਸਰਕਾਰ ਦਾ ਧੰਨਵਾਦ ਕਰਦੇ ਹਾਂ।
ਦੁਨੀਆ ਭਰ ਦੀ ਆਰਥਿਕਤਾ ਸਨਅਤ ਕੇਂਦਰਤ ਹੋ ਰਹੀ ਹੈ ਤੇ ਪੰਜਾਬ ਵੀ ਖੇਤੀਬਾੜੀ ਦੇ ਨਾਲ ਨਾਲ ਇੰਡਸਟਰੀ ਖੇਤਰ ਵੱਲ ਵਧ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਨਅਤੀ ਨਿਵੇਸ਼ ‘ਚ ਪੰਜਾਬ ‘ਚ ਵੱਡੇ ਕਦਮ ਚੁੱਕ ਰਹੀ ਹੈ। ਪੰਜਾਬ ਸਰਕਾਰ ਵੱਲੋਂ ਉਦਯੋਗਾਂ ਲਈ ਪੈਦਾ ਕੀਤੇ ਸਾਜ਼ਗਰ ਮਹੌਲ ਤੋਂ ਉਦਯੋਗਪਤੀ ਖੁਸ਼ ਹਨ। ਇਸੇ ਤਹਿਤ ਹੀ ਪੰਜਾਬ ‘ਚ ਲਗਾਤਾਰ ਨਿਵੇਸ਼ ਵਧ ਰਿਹਾ ਹੈ। ਪਹਿਲਾਂ ਪੰਜਾਬ ‘ਚ ਇਲੈਕਟ੍ਰੋਨਿਕਸ ਸਮਾਨ ਦਾ ਨਿਵੇਸ਼ ਬੇਹੱਦ ਘੱਟ ਸੀ ਪਰ ਹੁਣ ਬਿਜਲੀ ਦੀਆਂ ਤਾਰਾਂ ਤੇ ਸਵਿੱਚ ਆਦਿ ਬਣਾਉਣ ਦੇ ਖੇਤਰ ‘ਚ ਵੱਡਾ ਨਿਵੇਸ਼ ਹੋ ਰਿਹਾ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਉਦਯੋਗਿਕ ਨਿਵੇਸ਼ ਲਈ ਚੰਗਾ ਮਹੌਲ ਚਾਹੀਦਾ ਹੰੁਦਾ ਹੈ ਤੇ ਇਹ ਪਹਿਲਾਂ ਦੇ ਮੁਕਾਬਲੇ ਬਹੁਤ ਵਧੀਆ ਹੈ।
ਹਰ ਆਰਥਿਕਤਾ ਦਾ ਅਧਾਰ ਨਿਵੇਸ਼ ਹੁੰਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ‘ਨਿਵੇਸ਼ ਪੰਜਾਬ’ ਨੀਤੀ ਜ਼ਰੀਏ ਦੁਨੀਆਂ ਭਰ ਦੇ ਨਿਵੇਸ਼ਕਾਂ ਦਾ ਧਿਆਨ ਪੰਜਾਬ ਵੱਲ ਖਿੱਚ ਰਹੀ ਹੈ। ਪੰਜਾਬ ਸਰਕਾਰ ਨੇ ਲਾਲ ਫੀਤਾਸ਼ਾਹੀ ਨੂੰ ਖ਼ਤਮ ਕਰਕੇ ਨਿਵੇਸ਼ਕਾਂ ਲਈ ‘ਸਿੰਗਲ ਵਿੰਡੋ’ ਮਹੌਲ ਤਿਆਰ ਕੀਤਾ ਹੈ। ਇਸੇ ਨੂੰ ਦੇਖਦਿਆਂ ਸਨਅਤਕਾਰ ਪੰਜਾਬ ‘ਚ ਨਿਵੇਸ਼ ਨੂੰ ਵਧਾ ਰਹੇ ਨੇ। ‘ਇਨਵੈਸਟ ਪੰਜਾਬ’ ਦਾ ਪ੍ਰੋਗਰਾਮ ਵੀ ਸਨਅਤਕਾਰਾਂ ਲਈ ਨਵਾਂ ਪਲੇਟਫਾਰਮ ਬਣਿਆ ਹੈ। ਲੋਹੇ ਦੇ ਸਮਾਨ ਦਾ ਕੰਮ ਕਰਨ ਵਾਲੇ ਨਿਵੇਸ਼ਕਾਂ ਨੇ ਪੰਜਾਬ ‘ਚ ਨਿਵੇਸ਼ ਵਧਾ ਕੇ ਹੋਰ ਨਵਾਂ ਸਮਾਨ ਬਨਾਉਣਾ ਸ਼ੁਰੂ ਕੀਤਾ ਹੈ। ਨਿਵੇਸ਼ਕ ਪੰਜਾਬ ਸਰਕਾਰ ਦਾ ਨਵੀਂ ਨਿਵੇਸ਼ ਨੀਤੀ ਲਈ ਧੰਨਵਾਦ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ‘ਚ ਨਿਵੇਸ਼ ਦਾ ਚੰਗਾ ਮਹੌਲ ਬਣਿਆ ਹੈ।