ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਖਬਰ ਆ ਰਹੀ ਹੈ। ਜਿਸ ਵਿੱਚ ਦੱਸਿਆ ਗਿਆ ਕਿ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬਦੋਸ਼ੀ ਕਲਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵਾਇਰਲ ਵੀਡੀਓ ਵਿੱਚ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਸ਼ਰੇਆਮ ਤੇਜ਼ਧਾਰ ਹਥਿਆਰ ਲਹਿਰਾਏ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਮਾਮਲਾ ਪਿੰਡ ਵਿੱਚ ਆਪਸੀ ਰੰਜਿਸ਼ ਦਾ ਦਾ ਦੱਸਿਆ ਜਾ ਰਿਹਾ ਜਿਸ ਵਿੱਚ ਨੌਜਵਾਨਾਂ ਵਲੋਂ ਆਪਣੇ ਵਿਰੋਧੀਆਂ ਨੂੰ ਧਮਕਾਉਣ ਦੇ ਅੰਤਵ ਨਾਲ ਵੀਡੀਓ ਸ਼ੋਸ਼ਲ ਮੀਡੀਆ ਤੇ ਪਾਈ ਗਈ, ਜੋਕਿ ਹੁਣ ਵਾਇਰਲ ਹੋ ਰਹੀ ਹੈ।
ਇਸ ਸੰਬੰਦੀ ਪਿੰਡ ਦੇ ਪਰਿਵਾਰ ਵਲੋਂ ਦੋਸ਼ ਲਗਾਏ ਗਏ ਕੀ ਸਾਡੇ ਵਿਆਹ ਦੌਰਾਨ ਗੁਆਂਢੀਆਂ ਨਾਲ ਕਹਾ ਸੁਣੀ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਬਾਹਰ ਤੋਂ ਬੰਦੇ ਬੁਲਾ ਕੇ ਸਾਡੇ ਘਰ ਤੇ ਹਮਲਾ ਕਰ ਦਿੱਤਾ, ਅਤੇ ਉਹਨਾਂ ਨੇ ਸ਼ੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਕੀਤੀ, ਇਸ ਸੰਬੰਧੀ ਅਸੀਂ ਸ਼ਿਕਾਇਤ ਵੀ ਦਿੱਤੀ, 18 ਤਰੀਕ ਨੂੰ ਦਰਖ਼ਾਸਤ ਦੇਣ ਦੇ ਵਾਵਜੂਦ ਸਾਡੀ ਕੋਈ ਸੁਣਵਾਈ ਨਹੀਂ ਹੋਈ, ਉਹਨਾਂ ਕੋਲ ਕਈ ਤਰ੍ਹਾਂ ਦੇ ਹਥਿਆਰ ਸਨ ਜਿਸ ਕਾਰਨ ਸਾਡੇ ਘਰ ਵਿੱਚ ਡਰ ਦਾ ਮਾਹੌਲ ਹੈ, ਪ੍ਰਸ਼ਾਸਨ ਵਲੋਂ ਬਣਦੀ ਕਾਰਵਾਈ ਕੀਤੀ ਜਾਵੇ।