ਨਾਭਾ ਵਿਖੇ ਪੰਜਾਬ ਦੇ ਸਿਹਤ ਮੰਤਰੀ ਵਿਖੇ ਐਕਸ਼ਨ ਮੋਡ ਵਿੱਚ, ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਅਤੇ ਪਟਿਆਲਾ ਦੇ ਡੀਸੀ ਪ੍ਰੀਤੀ ਯਾਦਵ ਨੂੰ ਨਾਲ ਲੈ ਕੇ 50 ਪਿੰਡਾਂ ਦੀਆਂ ਪੰਚਾਇਤਾਂ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਮੀਟਿੰਗ ਕੀਤੀ। ਕਾਂਗਰਸ ਦੇ ਵਿਧਾਇਕ ਕੁਲਬੀਰ ਜੀਰਾ ਵੱਲੋਂ ਪੰਜਾਬ ਦੇ ਮੰਤਰੀਆ, MLA ਅਤੇ ਸੰਸਦਾਂ ਦੇ ਡੋਪ ਟੈਸਟ ਕਰਵਾਉਣ ਦੀ ਗੱਲ ਕਹੀ ਗਈ ਸੀ।
ਜਿਸ ‘ਤੇ ਬੋਲਦਿਆਂ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਕੁਲਬੀਰ ਜੀਰਾ ਆਪਣੇ ਬਿਆਨ ਤੇ ਖੁਦ ਹੀ ਫਸ ਗਏ ਹਨ। ਪਹਿਲਾ ਤਾ ਕੁਲਬੀਰ ਜੀਰਾ ਆਪਣਾ ਡੋਪ ਟੈਸਟ ਕਰਵਾ ਲੈਣ ਉਸ ਦਾ ਡੋਪ ਟੈਸਟ ਪੋਜੀਟਿਵ ਹੀ ਆਵੇਗਾ। ਸਾਡੇ ਵਿੱਚ ਕੋਈ ਵੀ ਨਸੇ ਵਾਲਾ ਵਿਅਕਤੀ ਨਹੀਂ ਹੈ ਅਤੇ ਅਸੀਂ ਡੋਪ ਟੈਸਟ ਕਰਵਾਉਣ ਲਈ ਤਿਆਰ ਹਾਂ।
ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਡੀਜੀਪੀ, ਐਸਐਸਪੀ ਅਤੇ ਡੀਸੀਆਂ ਨਾਲ ਮੀਟਿੰਗ ਕੀਤੀ ਸੀ ਕਿ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇ ਅਤੇ ਉਸ ਦੇ ਤਹਿਤ ਕੱਲ ਬੀਤੇ ਦਿਨ ਸੂਬੇ ਭਰ ਵਿੱਚ ਨਸ਼ਾ ਤਸਕਰਾਂ ਦੇ ਘਰ ਤੇ ਰੇਡਾਂ ਵੀ ਕੀਤੀਆਂ ਗਈਆਂ। ਗਰਾਊਂਡ ਲੈਵਲ ‘ਤੇ ਹੁਣ ਪੰਜਾਬ ਦੇ ਮੰਤਰੀ, ਐਸਐਸਪੀ ਅਤੇ ਡੀਸੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ।
ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਰੋਹਟੀ ਬਸਤਾਂ ਵਿਖੇ ਪੰਜਾਬ ਦੇ ਸਿਹਤ ਮੰਤਰੀ ਐਕਸ਼ਨ ਮੂਡ ਵਿੱਚ ਵਿਖਾਈ ਦਿੱਤੇ। ਉਨਾਂ ਨੇ ਹਲਕੇ ਦੀਆ 50 ਪਿੰਡਾਂ ਦੇ ਪੰਚਾਂ, ਸਰਪੰਚਾਂ ਨਾਲ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਅਤੇ ਉਨਾਂ ਦੇ ਨਾਲ ਪਟਿਆਲਾ ਦੇ ਐਸਐਸਪੀ ਅਤੇ ਪਟਿਆਲਾ ਦੇ ਡੀਸੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਿਹਤ ਮੰਤਰੀ ਡਾਕਟਰ ਬਲਵੀਰ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ, ਉਹਨਾਂ ਕਿਹਾ ਕਿ ਲੋਕ ਨਸ਼ਾ ਤਸਕਰਾਂ ਦੇ ਨਾਮ ਉਜਾਗਰ ਕਰਨ ਅਤੇ ਸਰਕਾਰ ਉਹਨਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਏਗੀ।
ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਸਰਕਾਰ ਨਸ਼ੇ ਨੂੰ ਜੜੋ ਖਤਮ ਕਰਨ ਲਈ ਪਿੰਡਾਂ ਪਿੰਡ ਵਿੱਚ ਜਾ ਕੇ ਪੰਚਾਂ ਸਰਪੰਚਾਂ ਨਾਲ ਮੀਟਿੰਗ ਕਰ ਰਹੀ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੂੰ ਜੇਲ ਦੇ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ।
ਇਸ ਮੌਕੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਅਤੇ ਪਟਿਆਲਾ ਦੀ ਡੀਸੀ ਪ੍ਰੀਤੀ ਯਾਦਵ ਨੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਮੀਟਿੰਗ ਕਰ ਰਹੇ ਹਾਂ ਅਤੇ ਲੋਕ ਸਾਨੂੰ ਨਸ਼ਾ ਤਸਕਰਾਂ ਦਾ ਨਾਮ ਦੱਸਣ ਅਸੀਂ ਜੇਲਾਂ ਦੇ ਪਿੱਛੇ ਪਹੁੰਚਾਵਾਂਗੇ। ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਕੱਲ ਜਿਲੇ ਦੇ ਅੰਦਰ ਨਸ਼ਾ ਤਸਕਰਾਂ ਦੇ ਖਿਲਾਫ 19 ਮਾਮਲੇ ਦਰਜ ਕੀਤੇ ਗਏ ਹਨ ਅਤੇ 700 ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੀ ਫੜੇ ਗਏ ਹਨ। ਡੀਸੀ ਯਾਦਵ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।