ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਇਹੋ ਜਿਹੀ ਮਸ਼ੀਨ ਤਿਆਰ ਕੀਤੀ ਹੈ। ਜਿਸ ਰਾਹੀਂ ਪਰਾਲੀ ਹੀ ਨਹੀਂ ਸਾਂਭੀ ਜਾ ਸਕਦੀ ਬਲਕਿ ਝੋਨੇ ਤੋਂ ਬਾਅਦ ਅਗਲੀ ਫਸਲ ਕਣਕ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ।
ਇਸ ਮਸ਼ੀਨ ਵਿੱਚ ਕੰਬਾਈਨ ਵੀ ਹੈ ਅਤੇ ਨਾਲ ਹੀ ਮਸ਼ੀਨ ਰਾਹੀਂ ਖਾਦਾਂ ਤੇ ਯੂਰੀਆ ਦਾ ਖਰਚਾ ਵੀ ਬਚਾਇਆ ਜਾ ਸਕਦਾ ਹੈ । ਫਿਲਹਾਲ ਪੰਜਾਬ ਵਿੱਚ ਤਿੰਨ ਮਸ਼ੀਨਾਂ ਨਾਲ ਇਸ ਮਸ਼ੀਨ ਦੇ ਨਤੀਜਿਆਂ ਤੇ ਨਜ਼ਰ ਰੱਖੀ ਗਈ ਅਤੇ ਧਾਰੀਵਾਲ ਦੇ ਨਜ਼ਦੀਕੀ ਪਿੰਡ ਬਿਧੀਪੁਰ ਵਿਖੇ ਲਗਾਈ ਗਈ।
ਇਸ ਮਸ਼ੀਨ ਦੇ ਨਤੀਜੇ ਚੈੱਕ ਕੀਤੇ ਗਏ। ਇਸ ਮੌਕੇ ਐਡਵੋਕੇਟ ਐਚ ਐਸ ਫੁਲਕਾ ਅਤੇ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗੁਰਸ਼ਰਨ ਸਿੰਘ ਵੀ ਨਤੀਜਿਆਂ ਦੀ ਜਾਂਚ ਕਰਨ ਲਈ ਪਹੁੰਚੇ ਸਨ । ਨਤੀਜਿਆਂ ਤੋਂ ਸੰਤੁਸ਼ਟੀ ਪ੍ਰਗਟ ਕਰਦਿਆਂ ਹੋਇਆ ਐਚ ਐਸ ਫੁਲਕਾ ਤੇ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਤੇਜ ਹਵਾਵਾਂ ਚਲਣ ਦੇ ਬਾਵਜੂਦ ਇਸ ਮਸ਼ੀਨ ਨਾਲ ਬੀਜੀ ਗਈ ਕਣਕ ਦੀ ਫਸਲ ਵਿਛੀ ਨਹੀਂ ਔਰ ਪੂਰੀ ਤਰ੍ਹਾਂ ਮਜਬੂਤ ਹੈ ।
ਜਿੱਥੇ ਇਸ ਮਸ਼ੀਨ ਨਾਲ ਪਰਾਲੀ ਜੋ ਕਿਸਾਨਾਂ ਲਈ ਸਿਰ ਦਰਦ ਬਣੀ ਹੋਈ ਹੈ ਓਹ ਖਾਦ ਦੇ ਤੌਰ ਤੇ ਇਸਤੇਮਾਲ ਹੋ ਸਕਦੀ ਹੈ ਉੱਥੇ ਹੀ ਇਸ ਮਸ਼ੀਨ ਦਾ ਰਾਹੀ ਕਣਕ ਦੀ ਬਿਜਾਈ ਕਰਨ ਨਾਲ ਖਾਦਾਂ ਅਤੇ ਯੂਰੀਆ ਦਾ ਖਰਚਾ ਵੀ ਬਚੇਗਾ ।