ਅਕਸਰ ਲੋਕ ਆਪਣੀ ਕਿਸਮਤ ਅਜਮਾਉਣ ਲਈ ਲਾਟਰੀ ਪਾਉਂਦੇ ਹਨ ਪਰ ਕਦੇ ਸੁਣਿਆ ਕਿ ਕਿਸੇ ਨੇ ਲਾਟਰੀ ਪਾਈ ਹੋਵੇ ਤੇ ਉਸਨੂੰ ਲਾਟਰੀ ਨਿਕਲ ਵੀ ਆਵੇ ਪਰ ਫਿਰ ਲਾਟਰੀ ਦਾ ਇਨਾਮ ਜਿੱਤਣ ਵਾਲਾ ਇਨਾਮ ਲੈਣ ਤੋਂ ਹੀ ਮਨਾਂ ਕਰਦੇ। ਅਜਿਹੀ ਹੀ ਘਟਨਾ ਜਲਾਲਾਬਾਦ ਤੋਂ ਸਾਹਮਣੇ ਆਈ ਜਿੱਥੇ ਇੱਕ ਲਾਟਰੀ ਵਿਕਰੇਤਾ ਕੋਲੇ 90 ਹਜਾਰ ਰੁਪਏ ਦਾ ਇਨਾਮ ਨਿਕਲਿਆ। ਉਸਨੇ ਗ੍ਰਾਹਕ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡਾ 90 ਹਜਾਰ ਦਾ ਇਨਾਮ ਨਿਕਲਿਆ ਤਾਂ ਅੱਗੋਂ ਗ੍ਰਾਹਕ ਨੇ ਜੋ ਕਿਹਾ ਉਹ ਸੁਣ ਲਾਟਰੀ ਵਿਕਰੇਤਾ ਵੀ ਹੈਰਾਨ ਰਹਿ ਗਿਆ।
ਦਰਅਸਲ ਲਾਟਰੀ ਦੀ ਟਿਕਟ ਪਾਉਣ ਵਾਲੇ ਨੇ ਜੋ ਮੋਬਾਇਲ ਨੰਬਰ ਨੋਟ ਕਰਵਾਇਆ ਸੀ ਉਸ ਨੰਬਰ ਤੇ ਇਨਾਮ ਨਿਕਲਣ ਤੋਂ ਬਾਅਦ ਜਦ ਲਾਟਰੀ ਵਿਕਰੇਤਾ ਨੇ ਫੋਨ ਕੀਤਾ ਤਾਂ ਅੱਗੋਂ ਜਿਸ ਸ਼ਖਸ ਨੇ ਫੋਨ ਚੱਕਿਆ ਉਸ ਨੇ ਕਿਹਾ ਕਿ ਉਸਨੇ ਤਾਂ ਕਦੇ ਲਾਟਰੀ ਪਾਈ ਹੀ ਨਹੀਂ।
ਜਿਸ ਤੋਂ ਬਾਅਦ ਹੁਣ ਲਾਟਰੀ ਵਿਕਰੇਤਾ ਵੀ ਪਰੇਸ਼ਾਨ ਹੈ ਉਸਦਾ ਕਹਿਣਾ ਕਿ ਜਿਸ ਸ਼ਖਸ ਦਾ 90 ਹਜਾਰ ਦਾ ਇਨਾਮ ਨਿਕਲਿਆ ਉਸ ਦੇ ਵੱਲੋਂ ਲਿਖਵਾਇਆ ਗਿਆ ਨੰਬਰ ਗਲਤ ਨਿਕਲਿਆ ਤੇ ਦੋ ਦਿਨ ਤੋਂ ਕਿਸੇ ਨੇ ਵੀ ਲਾਟਰੀ ਦਾ ਕਲੇਮ ਨਹੀਂ ਕੀਤਾ।