ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਵੱਲੋਂ ਵਿੱਢੀ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਐਕਸ਼ਨ ਮੋੜ ਵਿੱਚ ਨਜਰ ਆ ਰਹੀ ਹੈ। ਜਿਸ ਦੇ ਚਲਦੇ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਉਹਨਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਅੰਮ੍ਰਿਤਸਰ ਦੇ ਭਰਾੜੀ ਵਾਲ ਇਲਾਕੇ ਦੇ ਵਿੱਚ ਨਸ਼ਾ ਤਸਕਰ ਸੰਦੀਪ ਉਰਫ ਸੋਨੂ ਦੇ ਘਰ ਉਤੇ ਪੁਲਿਸ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲਕੇ ਪੀਲਾ ਪੰਜਾ ਚਲਾਇਆ ਗਿਆ।
ਨਸ਼ਾ ਤਸਕਰ ਸੰਦੀਪ ਉਰਫ ਸੋਨੂੰ ਨੇ ਨਸ਼ਾ ਵੇਚ ਕੇ ਇਹ ਘਰ ਬਣਾਇਆ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਉਰਫ ਸੋਨੂ ਦੇ ਘਰ ਦੇ ਉੱਤੇ ਨਗਰ ਨਿਗਮ ਦੇ ਨਾਲ ਮਿਲ ਕੇ ਅੱਜ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਸੰਦੀਪ ਦੇ ਉੱਤੇ ਪਹਿਲੇ ਵੀ ਚਾਰ ਮਾਮਲੇ ਦਰਜ ਹਨ ਜਿਹੜੇ ਕਿ ਸਰਹੱਦ ਪਾਰ ਤੋਂ ਡਰੋਨ ਦੇ ਰਾਹੀਂ ਹੀਰੋਇਨ ਮੰਗਵਾਉਂਦੇ ਹਨ ਉੱਥੇ ਉਹਨਾਂ ਕਿਹਾ ਕਿ ਨਸ਼ੇ ਦਾ ਧੰਦਾ ਕਰਨ ਵਾਲਿਆਂ ਤੇ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਸ਼ੇ ਦਾ ਧੰਦਾ ਛੱਡ ਦੋ ਨਹੀਂ ਤਾਂ ਪੁਲਿਸ ਵੱਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੰਦੀਪ ਦੇ ਉੱਤੇ ਤਿੰਨ ਮਾਮਲੇ ਐਨਡੀਪੀਸੀ ਐਕਟ ਦੇ ਅਤੇ ਇੱਕ ਮਾਮਲਾ ਡਰੋਨ ਦਾ ਪਾਕਿਸਤਾਨ ਤੋਂ ਨਸ਼ਾ ਮੰਗਵਾਉਣ ਦਾ ਦਰਜ ਹੈ।
ਉੱਥੇ ਸੰਦੀਪ ਦੀ ਭਾਬੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜ ਸਾਲ ਉਹ ਜੇਲ ਕੱਟ ਕੇ ਆਇਆ ਹੈ ਤੇ ਹੁਣ ਜਮਾਨਤ ਤੇ ਬਾਹਰ ਸੀ ਉਹ ਖੁਦ ਨਸ਼ਾ ਪੀਂਦਾ ਆਦਿ ਜਰੂਰ ਹੈ ਪਰ ਉਹ ਨਸ਼ਾ ਵੇਚਦਾ ਨਹੀਂ ਪੁਲਿਸ ਵੱਲੋਂ ਗਲਤ ਕਾਰਵਾਈ ਕੀਤੀ ਜਾ ਰਹੀ।