ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਬੱਚੀ ਨੂੰ ਜਨਮ ਦੇਣ ਤੋਂ ਮਗਰੋਂ ਮਾਂ ਦੀ ਹੋਈ ਮੌਤ ਪਰਿਵਾਰ ਦੇ ਦੁਆਰਾ ਕੱਲ ਹਸਪਤਾਲ ਦੇ ਮੂਹਰੇ ਧਰਨਾ ਲਗਾਇਆ ਗਿਆ ਅਤੇ ਡਾਕਟਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਰੱਖੀ।
ਦੱਸ ਦੀਏ ਕਿ ਰਾਜਪੁਰਾ ਰੋਡ ਉੱਪਰ ਬਹਾਦਰਗੜ੍ਹ ਕਸਬੇ ਵਿੱਚ ਪ੍ਰਾਈਵੇਟ ਹਸਪਤਾਲ ਵਿੱਚ ਡਿਲੀਵਰੀ ਲਈ ਜੇਰੇ ਇਲਾਜ ਮਹਿਲਾ ਬੱਚੀ ਨੂੰ ਜਨਮ ਦੇਣ ਮਗਰੋਂ ਹਸਪਤਾਲ ਚ ਹੀ ਦਮ ਤੋੜ ਗਈ ਉੱਥੇ ਹੀ ਪਰਿਵਾਰਿਕ ਮੈਂਬਰਾਂ ਦੇ ਦੁਆਰਾ ਡਾਕਟਰਾਂ ਦੇ ਉੱਪਰ ਅਣਗਹਿਲੀ ਵਰਤਣ ਦਾ ਦੋਸ਼ ਲਾਉਂਦਿਆਂ ਕੱਲ ਹਸਪਤਾਲ ਦੇ ਅੱਗੇ ਧਰਨਾ ਵੀ ਦਿੱਤਾ।
ਪਰਿਵਾਰਿਕ ਮੈਂਬਰਾਂ ਦੇ ਦੁਆਰਾ ਜਾਣਕਾਰੀ ਅਨੁਸਾਰ 24 ਸਾਲਾ ਲਖਵਿੰਦਰ ਕੌਰ ਪਤਨੀ ਹਰਿੰਦਰ ਸਿੰਘ ਵਾਸੀ ਪਿੰਡ ਸ਼ਮਸਪੁਰ ਇਸ ਹਸਪਤਾਲ ਦੇ ਵਿੱਚ ਡਿਲੀਵਰੀ ਦਾ ਕੇਸ ਕਰਵਾਉਣ ਦੇ ਲਈ ਆਏ ਸਨ।
ਹਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਪਿਛਲੇ ਮਹੀਨਿਆਂ ਤੋਂ ਬਹਾਦਰਗੜ੍ਹ ਵਿੱਚਲੇ ਇਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਲਖਵਿੰਦਰ ਕੌਰ ਨੂੰ 5 ਮਾਰਚ ਨੂੰ ਰਾਤ ਨੂੰ ਜਨੇਪੇ ਦਾ ਦਰਦ ਉੱਠਿਆ ਤਾਂ ਉਹ ਲਖਵਿੰਦਰ ਨੂੰ ਹਸਪਤਾਲ ਲੈ ਆਏ।
ਉਹਨਾਂ ਦਾ ਕਹਿਣਾ ਹੈ ਕਿ ਉਹ ਰਾਤ ਭਰ ਦਰਦ ਨਾਲ ਕੁਰਲਾਉਂਦੀ ਰਹੀ ਅਤੇ ਫਿਰ ਸਵੇਰੇ ਉਸਨੇ ਲੜਕੀ ਨੂੰ ਜਨਮ ਦਿੱਤਾ ਇਸ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਬੱਚੇਦਾਨੀ ਬਾਹਰ ਆਉਣ ਕਾਰਨ ਸਮੱਸਿਆ ਆਈ ਹੈ।
ਹਰਿੰਦਰ ਅਤੇ ਉਸਦੇ ਪਰਿਵਾਰ ਦੇ ਮੈਂਬਰ ਅਨੁਸਾਰ ਉਨਾਂ ਨੂੰ ਡਾਕਟਰਾਂ ਨੇ ਬਲੱਡ ਲੈਣ ਲਈ ਭੇਜ ਦਿੱਤਾ ਤੇ ਬਾਅਦ ਵਿੱਚ ਦੱਸਿਆ ਕਿ ਉਸਦੀ ਪਤਨੀ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਚੌਂਕੀ ਬਹਾਦਰਗੜ੍ਹ ਦੇ ਇੰਚਾਰਜ ਦਲਜੀਤ ਸਿੰਘ ਕਾਲੋ ਦਾ ਕਹਿਣਾ ਹੈ ਕੀ ਉਹਨਾਂ ਨੇ ਪੀੜਿਤ ਪਰਿਵਾਰ ਨੂੰ ਭਰੋਸਾ ਦਵਾਇਆ ਹੈ ਅਤੇ ਪੋਸਟਮਾਰਟਮ ਦਾ ਰਿਪੋਰਟ ਆਉਣ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਉਪਰੰਤ ਹੀ ਇਹ ਧਰਨਾ ਸਮਾਪਤ ਕੀਤਾ ਗਿਆ।