ਸ਼੍ਰੀ ਮੁਕਤਸਰ ਸਾਹਿਬ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ 10 ਕਿੱਲੋ 500 ਗ੍ਰਾਮ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
IPS ਅਖਿਲ ਚੌਧਰੀ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ CIA -2 ਮਲੋਟ ਦੀ ਪੁਲਿਸ ਪਾਰਟੀ ਹਿੰਮਤਪੁਰਾ ਬਸਤੀ ਖੇਤਾਂ ਨਾਲ ਜਾਂਦੀ ਗਲੀ ਵਿੱਚ ਗਈ ਜਿੱਥੇ ਇੱਕ ਮੋਨਾ ਨੌਜਵਾਨ ਮੋਟਰਸਾਇਕਲ ‘ਤੇ ਬੈਠਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਗਿਆ। ਪੁਲਿਸ ਪਾਰਟੀ ਵੱਲੋਂ ਉਸ ਨੋਜਵਾਨ ਨੂੰ ਕਾਬੂ ਕੀਤਾ ਗਿਆ।
ਜਾਣਕਾਰੀ ਅਨੁਸਾਰ ਨੋਜਵਾਨ ਨੇ ਆਪਣਾ ਨਾਮ ਰਾਜੂ ਵਾਸੀ ਪਿੰਡ ਭਗਵਾਨਪੁਰਾ ਦੱਸਿਆ। ਮੌਕਾ ਤੇ DSP ਰਛਪਾਲ ਸਿੰਘ ਦੀ ਹਾਜਰੀ ਵਿੱਚ ਚੇਚੀਕ ਕੀਤੀ ਗਈ ਤੇ ਉਸ ਕੋਲ 03 ਕਿਲੋ 500 ਗ੍ਰਾਮ ਅਫੀਮ ਤੇ ਕੁੱਲ 35,000/- ਰੁਪਏ ਡਰੱਗ ਮਨੀ ਬਰਾਮਦ ਹੋਈ।
ਜਿਸ ਤੋਂ ਬਾਅਦ ਮੁਲਜ਼ਮ ‘ਤੇ ਦਰਜ ਕੀਤਾ ਗਿਆ। ਮੁਲਜ਼ਮ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ 01 ਦਿਨ ਦਾ ਪੁਲਿਸ ਰੀਮਾਂਡ ਹਾਸਿਲ ਕਰਕੇ ਪੁੱਛ-ਗਿੱਛ ਕੀਤੀ ਗਈ ਜਿਸ ਨੇ ਕਬੂਲ ਕੀਤਾ ਕਿ ਉਸਨੇ ਆਪਣੇ ਘਰ ਅੰਦਰ ਡੀ.ਜੇ ਵਾਲੇ ਬਕਸੇ ਵਿੱਚ ਅਫੀਮ ਲੁਕਾ ਛੁਪਾ ਕੇ ਰੱਖੀ ਹੋਈ ਹੈ, ਜਿਸ ਪਰ ਉਸ ਵੱਲੋਂ ਕੀਤੇ ਬਿਆਨ ਉਸਦੀ ਦੱਸੀ ਜਗਾਹ ‘ਤੇ 07 ਕਿਲੋਗ੍ਰਾਮ ਅਫੀਮ ਹੋਰ ਬਰਾਮਦ ਹੋਈ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ, ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।