ਪਿਛਲੀ ਦਿਨੀ ਹੀ ਅੰਮ੍ਰਿਤਸਰ ਦੇ ਰਹਿਣ ਵਾਲੇ ਭਾਈ ਨਰਿੰਦਰ ਸਿੰਘ ਜੋ ਕਿ ਪਾਠੀ ਸਿੰਘ ਦੀ ਸੇਵਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਦੋ ਵਜੇ ਡਿਊਟੀ ਤੇ ਜਾ ਰਹੇ ਸਨ ਉਹਨਾਂ ਨਾਲ ਇੱਕ ਘਟਨਾ ਵਾਪਰੀ ਸੀ ਕਿ ਰਸਤੇ ਵਿੱਚ ਉਹਨਾਂ ਦਾ ਕੁਝ ਨੌਜਵਾਨਾ ਵੱਲੋਂ ਰੋਕ ਕੇ ਮੋਟਰਸਾਈਕਲ ਅਤੇ ਮੋਬਾਇਲ ਖੋ ਲਿਆ ਗਿਆ ਸੀ। ਉਸ ਤੋਂ ਬਾਅਦ ਪਾਠੀ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਾਠ ਸਿੰਘ ਦੀ ਡਿਊਟੀ ਪੈਦਲ ਜਾ ਕੇ ਨਿਭਾਉਂਦੇ ਸੀ।
ਜਦੋਂ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਇਹ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਭਾਈ ਭੁਪਿੰਦਰ ਸਿੰਘ ਜੋ ਕਿ ਕਥਾ ਵਾਚਕ ਹਨ ਉਹ ‘ਤੇਰੀ ਓਟ ਆਸ਼ਾਨੀਆਂ’ ਨਾਮ ਦੀ ਇੱਕ ਸੰਸਥਾ ਚਲਾਉਂਦੇ ਹਨ। ਉਹਨਾਂ ਵੱਲੋਂ ਭਾਈ ਨਰਿੰਦਰ ਸਿੰਘ ਪਾਠੀ ਸਿੰਘ ਨੂੰ ਨਵਾਂ ਮੋਟਰਸਾਈਕਲ ਗਿਫ਼੍ਟ ਕੀਤਾ ਗਿਆ ਹੈ।
ਇਸ ‘ਤੇ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਸਾਡੇ ਗੁਰੂ ਘਰ ਦੇ ਵਜੀਰ ਹਨ ਇਹਨਾਂ ਦੇ ਹਾਲਾਤ ਕੁਝ ਸਹੀ ਨਹੀਂ ਹਨ। ਪਾਠੀ ਸਿੰਘ ਨੇ ਕਿਹਾ ਕਿ ਰੁਪਇਆ ਰੁਪਇਆ ਜੋੜ ਕੇ ਉਸਨੇ ਮੋਟਰਸਾਈਕਲ ਲਿਆ ਸੀ ਹੁਣ ਮੋਟਰਸਾਈਕਲ ਤੇ ਬਹੁਤ ਦੂਰ ਦੀ ਗੱਲ ਹੈ ਉਹ ਗਵਾਂਢੀਆਂ ਦਾ ਸਾਈਕਲ ਮੰਗ ਕੇ ਉਹ ਆਪਣੀ ਡਿਊਟੀ ‘ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਰਹੇ ਹਨ।
ਇਸ ਮੌਕੇ ਭਾਈ ਭੁਪਿੰਦਰ ਜੀ ਨੇ ਧੰਨਵਾਦ ਕੀਤਾ ਜਿੰਨਾ ਲੋਕਾਂ ਨੇ ਇਸ ਮੋਟਰਸਾਈਕਲ ਦੇ ਵਿੱਚ ਮਦਦ ਕੀਤੀ ਅਤੇ ਅੱਜ ਭਾਈ ਨਰਿੰਦਰ ਸਿੰਘ ਪਾਠੀ ਸਿੰਘ ਦੇ ਘਰ ਆ ਕੇ ਨਵਾਂ ਮੋਟਰਸਾਇਕਲ ਦਿੱਤਾ। ਇਸ ਮੌਕੇ ਪਰਿਵਾਰ ਦੇ ਸਾਰੇ ਚਿਹਰੇ ਤੇ ਖੁਸ਼ੀ ਦੀ ਲਹਿਰ ਸੀ ਤੇ ਪਾਠੀ ਸਿੰਘ ਨੇ ਭਾਈ ਭੁਪਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦਾ ਬਹੁਤ ਵੱਡਾ ਅਹਿਸਾਸ ਉਹਨਾਂ ਨੇ ਉਹਨਾਂ ਨੂੰ ਦੁਬਾਰਾ ਤੋਂ ਮੋਟਰਸਾਈਕਲ ਲੈ ਕੇ ਦਿੱਤਾ ਤੇ ਭਾਈ ਭੁਪਿੰਦਰ ਸਿੰਘ ਨੇ ਵੀ ਸਿੱਖ ਕੌਮ ਨੂੰ ਇੱਕ ਸੁਨੇਹਾ ਦਿੱਤਾ ਕਿ ਸਾਨੂੰ ਪਾਠੀ ਸਿੰਘਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਕਿ ਇਹਨਾਂ ਨੂੰ ਕਿਸੇ ਕਰਨ ਦੀ ਮੁਸ਼ਕਿਲ ਨਾ ਆਵੇ।