ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪੁਲਿਸ ਥਾਣਾ ਘਰਿੰਡਾਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ। ਜਿਸ ‘ਚ 07 ਕਿਲੋ 508 ਗ੍ਰਾਮ ਹੈਰੋਇਨ ਦੀ ਖੇਪ ਨੂੰ ਬ੍ਰਾਮਦ ਕਰਕੇ ਨਸ਼ਾ ਤਸਕਰੀ ਦੇ ਨੈਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ।
ਦੱਸ ਦੇਈਏ ਕਿ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ SP ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਵਿਅਕਤੀਆਂ ਵੱਲੋਂ ਮਿਲ ਕੇ ਹੈਰੋਇੰਨ ਵੇਚਣ ਦਾ ਧੰਦਾ ਕੀਤਾ ਜਾ ਰਿਹਾ ਹੈ।
ਉਹਨਾਂ ਨੇ ਦੱਸਿਆ ਕਿ ਅੱਜ ਵੀ ਇਹ ਤਿੰਨੇ ਪਿੰਡ ਮੋਦੇ ਧਨੋਏ ਸਾਇਡ ਤੋ ਡਿਫੈਂਸ ਡਰੇਨ ਦੇ ਨਾਲ ਨਾਲ ਪਟੜੀ ਰਸਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਲੈ ਕੇ ਸਪਲਾਈ ਕਰਨ ਲਈ ਅਟਾਰੀ ਸਾਇਡ ਨੂੰ ਆ ਰਹੇ ਹਨ। ਜਿਸ ‘ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਘਰਿੰਡਾ ਆਪਣੀ ਪੁਲਿਸ ਪਾਰਟੀ ਨੂੰ ਚੰਗੀ ਤਰ੍ਹਾ ਬ੍ਰੀਫ ਕਰਕੇ ਨਾਕਾ ਬੰਦੀ ਦੌਰਾਨ ਇਹਨਾਂ ਤਿੰਨਾਂ ਨੂੰ 05 ਕਿੱਲੋ ਹੈਰੋਇੰਨ, 10,000 ਰੁਪਏ ਡਰੱਗ ਮਨੀ, ਤਿੰਨ ਮੋਬਾਇਲ ਫੋਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ ਹੈ।
ਇਹਨਾਂ ‘ਤੇ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕੀਤੀ ਹੈ। ਇਸ ਲੜੀ ਤਹਿਤ ਹੀ ਇੱਕ ਹੋਰ ਮਾਮਲੇ ਵਿੱਚ ਥਾਣਾ ਲੋਪੋਕੇ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਹੋਰ ਵਿਅਕਤੀ ਮਿਲ ਕੇ ਵੱਡੇ ਪੱਧਰ ਤੇ ਪਕਿਸਤਾਨ ਤੋ ਡਰੋਨ ਰਾਹੀ ਹੈਰੋਇੰਨ ਮੰਗਵਾ ਕੇ ਵੇਚਣ ਦਾ ਧੰਦਾ ਕਰਦੇ ਆ ਰਹੇ ਹਨ।
ਅੱਜ ਇਹ ਵੀ ਇਹਨਾ ਨੇ ਪਾਕਿਸਤਾਨ ਤੋ ਡਰੋਨ ਰਾਹੀ ਗੁਰਦੁਆਰਾ ਬਾਬਾ ਪੱਲਾ ਸ਼ਹੀਦ ਦੇ ਬੈਕਸਾਈਡ ਖੇਤਾ ਵਿੱਚ ਹੈਰੋਇਨ ਦੀ ਖੇਪ ਮੰਗਵਾਈ ਹੈ ਅਤੇ ਇਹ ਹੈਰੋਇਨ ਦੀ ਖੇਪ ਲੈ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜੋਗਾ ਸਿੰਘ ਦੇ ਘਰ ਪਿੰਡ ਬੱਚੀਵਿੰਡ ਜਾਣਗੇ।
ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਲੋਪੋਕੇ ਵੱਲੋ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਪਿੰਡ ਗਾਗਰ ਮੱਲ ਤੋਂ ਪਿੰਡ ਬੱਚੀਵਿੰਡ ਜਾਂਦੀ ਸੜਕ ਤੋਂ ਜੋਗਾ ਸਿੰਘ,ਪੰਜਾਬ ਸਿੰਘ ਅਤੇ ਸ਼ਰਨਜੀਤ ਕੋਰ ਨੂੰ 2 ਕਿਲੋ 508 ਗ੍ਰਾਮ ਹੈਰੋਇੰਨ, 40,500 ਰੁਪਏ ਡਰੱਗ ਮਨੀ ਅਤੇ ਇਕ ਮੋਟਰ ਸਾਈਕਲ ਸਮੇਤ ਕਾਬੂ ਕਰ ਲਿਆ।
ਇਹਨਾਂ ਤੇ ਵੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਉਕਤ ਗ੍ਰਿਫਤਾਰ ਅਰੋਪੀਆਂ ਦੇ ਫਾਰਵਰਡ ਤੇ ਬੈਕਵਰਡ ਲਿੰਕਾ ਨੂੰ ਖੰਘਾਲਿਆ ਜਾ ਰਿਹਾ ਹੈ। ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਕਤ ਗ੍ਰਿਫਤਾਰ ਦੋਸ਼ੀਆ ਦੀ ਕਾਲੀ ਕਮਾਈ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਆਈਡੈਂਟੀਫਾਈ ਕਰਵਾਇਆ ਜਾ ਰਿਹਾ ਹੈ ਤੇ ਜੇਕਰ ਅਜਿਹੀ ਕੋਈ ਵੀ ਪ੍ਰਾਪਰਟੀ ਸਾਹਮਣੇ ਆਉਦੀ ਹੈ ਤਾਂ ਉਸ ਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।