ਬੀਤੇ ਕੁਝ ਦਿਨਾਂ ਤੋਂ ਕਿਸਾਨੀ ਮਸਲਿਆਂ ‘ਤੇ ਪੰਜਾਬ ਵਿੱਚ ਲਗਾਤਾਰ ਕਿਸਾਨ ਮੀਟਿੰਗਾਂ ਕਰ ਰਹੇ ਹਨ। ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਪੁੱਤਰ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਚਹਿਲ ਪੈਲੇਸ ਵਿਖੇ ਪਹੁੰਚੇ।
ਕਿਸਾਨੀ ਮੁੱਦਿਆ ਤੇ ਖੁੱਲ ਕੇ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਮੱਕੀ ਦੀ ਫਸਲ ਬੀਜਣ ਉਹ ਉਸਨੂੰ ਐਮ ਐੈਸ ਪੀ ਰੇਟ ਤੇ ਲੈਣਗੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕਿ ਉਹਨਾਂ ਦੇ ਬੇਟੇ ਪਹਿਲਾ ਇਹ ਗੱਲ ਕਹਿ ਚੁੱਕੇ ਹਨ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਸਿਆਸਤ ਛੱਡ ਦੇਣਗੇ।
ਇਸ ਮੌਕੇ ਉਹਨਾਂ ਪੰਜਾਬ ਦੇ ਪਾਣੀਆਂ, ਮਾਲਵਾ ਬੈਲੇਟ ਚੋਂ ਨਰਮਾ ਖਤਮ ਹੋਣ, ਸ਼ੋਲਰ ਊਰਜਾ ਦੀ ਠੀਕ ਸੰਭਾਲ ਆਦਿ ਵਿਸਿ਼ਆਂ ਤੇ ਵੀ ਖੁੱਲ ਕੇ ਵਿਚਾਰਾਂ ਕੀਤੀਆਂ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਸਿਆਸਤ ਤੋਂ ਹਟਕੇ ਇੱਕ ਕਿਸਾਨ ਵਜੋਂ ਇਹਨਾਂ ਸਾਰੇ ਮੁੱਦਿਆਂ ਤੇ ਕਿਸਾਨਾਂ ਨੂੰ ਮਿਲ ਰਹੇ ਹਨ।
ਉਹਨਾਂ ਕੋਲ ਕਿਸਾਨੀ ਨੂੰ ਸਹੀਂ ਰਾਹ ਪਾਉਣ ਦਾ ਇੱਕ ਪੂਰਾ ਪਲਾਨ ਹੈ। ਅੱਜ ਪੰਜਾਬ ਅੱਗੇ ਬਹੁਤ ਸਾਰੀਆਂ ਮੁਸ਼ਕਿਲਾਂ ਹਨ। ਮਾਲਵੇ ਦੇ ਕਿਸਾਨਾਂ ਦੀ ਸਰਦਾਰੀ ਨਰਮੇ ਕਰਕੇ ਸੀ ਅਤੇ ਉਹ ਬਰਕਰਾਰ ਕਰਾਉਣਾ ਮੇਰਾ ਫਰਜ਼ ਹੈ।ਕਿਸਾਨ ਨੂੰ ਬਿਜਨਸਮੈਨ ਕਿਵੇਂ ਬਣਾਉਣਾ ਜਰੂਰੀ।
ਅਸੀਂ MSP ਤੇ ਮੱਕੀ ਚੁੱਕਾਂਗੇ, ਅੱਜ ਵੀ ਹੋਰ ਸੂਬਿਆਂ ਚੋਂ ਮੱਕੀ ਲੈ ਰਹੇ ਹਾਂ। ਕਾਂਗਰਸੀਆਂ ਵੱਲੋਂ ਹੀ ਦਾਅਵਿਆਂ ਤੇ ਸਵਾਲ ਚੁੱਕਣ ਸਬੰਧੀ ਰਾਣਾ ਗੁਰਜੀਤ ਨੇ ਕਿਹਾ ਕਿ ਜਿਸਦਾ ਵਿਰੋਧ ਹੋਵੇਗਾ, ਉਸਦਾ ਵਿਕਾਸ ਹੋਵੇਗਾ, ਮੈਂ ਖੁਸ਼ ਹਾਂ ਕਿ ਮੇਰਾ ਵਿਰੋਧ ਹੋ ਰਿਹਾ।