ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਜਦੋਂ CIA ਸਟਾਫ ਸਰਹਿੰਦ ਵੱਲੋ ਲੁੱਟਾਂ ਖੋਹਾ ਕਰਨ ਵਾਲੇ ਇੱਕ ਗੈਂਗ ਨੂੰ ਕਾਬੂ ਕੀਤਾ ਗਿਆ ਹੈ। ਜਿਹਨਾਂ ਤੋਂ ਪੁਲਿਸ ਨੂੰ ਇਕ ਪਿਸਤੌਲ 32 ਬੋਰ ਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਸਬੰਧੀ SP ਰਾਕੇਸ਼ ਯਾਦਵ ਵਲੋਂ ਇਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਗੱਲਬਾਤ ਕਰਦੇ ਹੋਏ SP ਰਾਕੇਸ਼ ਯਾਦਵ ਅਤੇ CI ਇੰਚਾਰਜ ਅਮਰਵੀਰ ਸਿੰਘ ਚੀਮਾ ਨੇ ਦੱਸਿਆ ਕਿ ਸੀ.ਆਈ.ਏ ਦੀ ਟੀਮ ਨੇ ਦਾਣਾ ਮੰਡੀ ਸਰਹਿੰਦ ਏਰੀਆ ਵਿੱਚੋ 4 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਇੱਕ ਪਿਸਟਲ .32 ਬੋਰ, ਇੱਕ ਗੰਡਾਸਾ ਲੋਹਾ, ਇੱਕ ਦਾਹ ਲੋਹਾ, ਇੱਕ ਸਰੀਆ ਲੋਹਾ ਅਤੇ ਇੱਕ ਬਾਂਸ ਦਾ ਡੰਡਾ ਬਰਾਮਦ ਕੀਤੇ।
ਜਾਣਕਰੀ ਅਨੁਸਾਰ ਦੋਸ਼ੀਆ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆ ਨੇ ਮੰਨਿਆ ਹੈ ਕਿ ਉਹ ਰਾਤ ਦੇ ਸਮੇ ਹਥਿਆਰਾ ਦੀ ਨੌਕ ਤੇ ਰਾਹਗੀਰਾਂ ਤੋਂ ਲੁੱਟਾ ਖੋਹਾ ਕਰਦੇ ਹਨ ਅਤੇ ਬੰਦ ਪਈਆ ਫੈਕਟਰੀਆ ਵਿੱਚੋ ਚੋਰੀਆ ਵੀ ਕਰਦੇ ਹਨ।
ਮੌਕੇ ਤੋਂ ਦੋਸ਼ੀਆ ਕੋਲੋ ਦੋ ਮੋਟਰਸਾਈਕਲ ਬਰਾਮਦ ਹੋਏ ਸਨ ਜਿਹਨਾਂ ਵਿੱਚੋ ਇੱਕ ਮੋਟਰਸਾਈਕਲ ਚੋਰੀ ਦਾ ਹੈ। ਇੱਕ ਹੋਰ ਮੋਟਰਸਾਈਕਲ ਵੀ ਹੈ ਜਿਸ ਨੂੰ ਰਿਕਵਰ ਕਰਵਾ ਲਿਆ ਗਿਆ ਹੈ। ਦੋਸ਼ੀ ਪੁਲਿਸ ਰਿਮਾਂਡ ਪਰ ਹਨ ਜਿਹਨਾਂ ਤੋ ਹੋਰ ਵੀ ਕਈ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ।