ਭਵਾਨੀਗੜ੍ਹ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦਸਿਆ ਜਾ ਰਿਹਾ ਹੈ ਕਿ ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਪੁਰਾ ਵਿਖੇ ਅੱਜ ਦੁਪਹਿਰ ਇਕ ਨੌਜਵਾਨ ਵੱਲੋਂ ਆਪਣੇ ਆਪ ਨੂੰ CIA ਸਟਾਫ ਦਾ ਮੁਲਾਜ਼ਮ ਦੱਸ ਕੇ ਪਿੰਡ ’ਚ ਘਰੇਲੂ ਰਸੋਈ ਗੈਸ ਦੇ ਸਿੰਲੈਡਰਾਂ ਦੀ ਸਪਲਾਈ ਕਰ ਰਹੇ ਗੈਸ ਏਜੰਸੀ ਦੇ ਡਿਲੀਵਰੀ ਮੈਨ ਤੋਂ ਜਬਰਦਸਤੀ 22 ਹਜ਼ਰ ਰੁਪਏ ਦੀ ਨਗਦੀ ਲੈ ਕੇ ਰਫੂ ਚੱਕਰ ਹੋ ਗਿਆ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਗੈਸ ਸਰਵਿਸ ਦੇ ਮਾਲਕ ਚਰਨਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੈਸ ਏਜੰਸੀ ਦਾ ਇਕ ਡਿਲੀਵਰੀ ਮੈਨ ਸੁਖਚੈਨ ਸਿੰਘ ਵਾਸੀ ਭਵਾਨੀਗੜ੍ਹ ਜਦੋਂ ਨੇੜਲੇ ਪਿੰਡ ਰਾਮਪੁਰਾ ਵਿਖੇ ਆਪਣੇ ਛੋਟੇ ਹਾਥੀ ਟੈਪੂ ਰਾਹੀ ਗੈਸ ਸਿਲੰਡਰਾਂ ਦੀ ਸਪਲਾਈ ਕਰ ਰਿਹਾ ਸੀ ਤਾਂ ਉਸ ਕੋਲ ਇਕ ਸਕੂਟਰੀ ਦੇ ਸਵਾਰ ਹੋ ਕੇ ਆਏ ਵਿਅਕਤੀ ਨੇ ਆਪਣੇ ਆਪ ਨੂੰ CIA ਪੁਲਿਸ ਦਾ ਮੁਲਾਜ਼ਮ ਦੱਸਦਿਆਂ ਕਿਹਾ ਇਕ ਔਰਤ ਦਾ ਪਰਸ ਚੋਰੀ ਹੋ ਗਿਆ ਹੈ।
ਇਸ ਲਈ ਮੈਂ ਸ਼ੱਕ ਦੇ ਅਧਾਰ ’ਤੇ ਤੇਰੀ ਤੇ ਤੇਰੇ ਟੈਂਪੂ ਦੀ ਤਲਾਸ਼ੀ ਲੈਣੀ ਹੈ ਤੇ ਇਸ ਦੌਰਾਨ ਹੀ ਤਲਾਸ਼ੀ ਦਾ ਬਹਾਨਾ ਬਣਾ ਕੇ ਉਕਤ ਵਿਅਕਤੀ ਨੇ ਡਿਲੀਵਰੀ ਮੈਨ ਤੋਂ ਸਿੰਲਡਰਾਂ ਦੀ ਇਕੱਠੀ ਹੋਈ 22 ਹਜ਼ਰ ਰੁਪਏ ਦੀ ਰਾਸ਼ੀ ਦਬਕਾ ਮਾਰਕੇ ਉਸਤੋ ਲੈ ਲਈ ਅਤੇ ਉਸ ਨੂੰ ਇਹ ਕਹਿ ਕੇ ਚਲਾ ਗਿਆ ਕਿ ਸਾਡੇ ਬਾਕੀ ਮੁਲਾਜ਼ਮ ਫੱਗੂਵਾਲਾ ਕੈਂਚੀਆਂ ਵਿਖੇ ਸਥਿਤ ਓਵਰਬ੍ਰਿਜ਼ ਨਿੱਚੇ ਖੜੇ ਹਨ ਤੇ ਤੂੰ ਉਥੇ ਆ ਜਾ ਤੇ ਪੜਤਾਲ ਕਰਨ ਤੋਂ ਬਾਅਦ ਤੈਨੂੰ ਇਹ ਪੈਸੇ ਵਾਪਸ ਕਰ ਦੇਵਾਂਗੇ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਡਿਲੀਵਰੀ ਮੈਨ ਫੱਗੂਵਾਲਾ ਕੈਂਚੀਆਂ ਵਿਖੇ ਸਥਿਤ ਓਵਰਬ੍ਰਿਜ ਨਿੱਚੇ ਪਹੁੰਚਿਆਂ ਤਾਂ ਉਥੇ ਕੋਈ ਵੀ ਮੌਜੂਦ ਨਹੀਂ ਸੀ। ਇਸ ਤਰ੍ਹਾਂ ਉਕਤ ਸਕੂਟਰੀ ਸਵਾਰ ਨੌਸਰਵਾਜ ਡਿਲੀਵਰੀ ਮੈਨ ਤੋਂ 22 ਹਜ਼ਾਰ ਰੁਪਏ ਦੀ ਰਾਸ਼ੀ ਖੋਹ ਕੇ ਰਫੂ ਚੱਕਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਵੱਲੋਂ ਸਥਾਨਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਭਵਾਨੀਗੜ੍ਹ ਗੈਸ ਸਰਵਿਸ ਦੇ ਮਾਲਕ ਚਰਨਪਾਲ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਪਿਛਲੇ ਹਫ਼ਤੇ ਪਿੰਡ ਚੰਨੋਂ ਵਿਖੇ ਵੀ ਨਾਭਾ ਦੀ ਇਕ ਗੈਸ ਏਜੰਸੀ ਦੇ ਡਿਲੀਵਰੀ ਮੈਨ ਤੋਂ ਵੀ ਇਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਇਸੇ ਤਰ੍ਹਾਂ ਪੁਲਸ ਮੁਲਾਜ਼ਮ ਦੱਸ ਦੇ 35 ਹਜ਼ਾਰ ਰੁਪਏ ਦੀ ਰਾਸ਼ੀ ਖੋਹੀ ਗਈ ਸੀ।