ਅੱਜ ਪੰਜਾਬ ਦੇ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਤੀਰਥ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ੍ਰੀ ਦੁਰਗਿਆਣਾ ਮੰਦਿਰ ਵਿੱਚ ਮੱਥਾ ਟੇਕਣ ਉਪਰੰਤ ਹੋਲੀ ਖੇਡੀ, ਉੱਥੇ ਹੀ ਕਈ ਸ਼ਰਧਾਲੂ ਠਾਕੁਰ ਜੀ ਨੂੰ ਦੁਰਗਿਆਣਾ ਮੰਦਰ ਲੈ ਕੇ ਆਏ, ਜਿੱਥੇ ਲੋਕਾਂ ਨੇ ਠਾਕੁਰ ਜੀ ਨਾਲ ਹੋਲੀ ਵੀ ਖੇਡੀ।
ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਅੱਜ ਦੁਰਗਿਆਣਾ ਮੰਦਿਰ ਵਿੱਚ ਹੋਲੀ ਦਾ ਤਿਉਹਾਰ ਮਨਾ ਰਹੇ ਹਨ, ਉਨ੍ਹਾਂ ਕਿਹਾ ਕਿ ਇੱਕ ਤਾਂ ਹੋਲੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਖੇਡੀ ਜਾਂ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਅਸੀਂ ਮਥੁਰਾ ਵਰਿੰਦਾਵਨ ਹੋਲੀ ਖੇਡਣ ਦੇ ਲਈ ਜਾਂਦੇ ਸਾਂ ਪਰ ਹੁਣ ਉਥੋਂ ਦਾ ਨਜ਼ਾਰਾ ਸਾਨੂੰ ਅੰਮ੍ਰਿਤਸਰ ਦੁਰਗਿਆਣਾ ਤੀਰਥ ਵਿੱਚ ਹੋਲੀ ਖੇਡਣ ਦੇ ਨਾਲ ਮਿਲ ਰਿਹਾ ਹੈ।
ਇੱਥੇ ਵੀ ਅਸੀਂ ਠਾਕੁਰ ਜੀ ਦੇ ਸੰਗ ਗੁਲਾਲ ਤੇ ਹਰਬਲ ਰੰਗਾਂ ਦੇ ਨਾਲ ਹੋਲੀ ਖੇਡ ਰਹੇ ਹਾਂ ਉੱਥੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਗੁਲਾਲ ਅਤੇ ਹਰਬਲ ਰੰਗਾਂ ਦੇ ਨਾਲ ਹੋਲੀ ਖੇਡਣੀ ਚਾਹੀਦੀ ਹੈ ਜਿਸ ਨਾਲ ਸਾਡੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਨਾ ਹੀ ਕਿਸੇ ਦੀ ਸਿਹਤ ਨੂੰ ਕੋਈ ਨੁਕਸਾਨ ਹੋਵੇ।
ਇਸ ਮੌਕੇ ਪੰਡਿਤ ਮੇਘਾ ਸ਼ਾਮ ਲਾਲ ਨੇ ਦੱਸਿਆ ਕਿ ਅੱਜ ਹੋਲੀ ਦਾ ਤਿਉਹਾਰ ਹੈ ਜਿਸ ਕਾਰਨ ਮੰਦਰ ਵਿੱਚ ਭਾਰੀ ਉਤਸ਼ਾਹ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਮੱਥਾ ਟੇਕ ਰਹੇ ਹਨ।
ਪੰਡਿਤ ਜੀ ਨੇ ਕਿਹਾ ਕਿ ਅੱਜ ਸ਼ਾਮ ਨੂੰ ਹੋਲੀਕਾ ਦਹਿਨ ਕੀਤਾ ਜਾਵੇਗਾ ਤੇ ਕੱਲ ਉਸਦੀ ਰਾਖ ਮੱਥੇ ਤੇ ਲਗਾਉਂਦੇ ਹਨ ਉਹਨਾਂ ਕਿਹਾ ਕਿ ਰਾਜਾ ਹਰਨਾਕਸ਼ਸ਼ ਦੀ ਭੈਣ ਹੋਲੀਕਾ ਸੀ ਤੇ ਉਸਨੇ ਰਜਾ ਹਰਨਾਕਸ਼ ਦੇ ਲੜਕੇ ਪ੍ਰਹਲਾਦ ਨੂੰ ਗੋਦੀ ਵਿੱਚ ਲੈ ਕੇ ਉਹ ਅਗਨੀ ਵਿੱਚ ਬੈਠ ਗਈ ਤੇ ਪ੍ਰਹਲਾਦ ਸ੍ਰੀ ਨਰਾਇਣ ਜੀ ਦਾ ਭਗਤ ਸੀ ਤੇ ਉਹਨਾਂ ਨੇ ਪ੍ਰਭੂ ਸਿਮਰਨ ਕੀਤਾ ਜਿਸ ਦੇ ਚਲਦੇ ਹੋਲੀਕਾ ਅੱਗ ਵਿੱਚ ਭਸਮ ਹੋ ਗਈ ਤੇ ਪ੍ਰਹਲਾਦ ਦਾ ਬਾਲ ਵੀ ਬਾਂਕਾ ਨਹੀਂ ਹੋਇਆ ਜਿਸ ਦੇ ਚਲਦੇ ਇਹ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ