ਜਿੱਥੇ ਅੱਜ ਦੇਸ਼ ਭਰ ਵਿੱਚ ਹੌਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਮਰਾਲਾ ਵਿਖੇ ਇੱਕ ਸਿੱਖ ਪਰਿਵਾਰ ਵੱਲੋਂ ਆਪਣੀਆਂ ਦੋ ਕੀਮਤੀ ਦੁਕਾਨਾਂ ਸ਼ਹਿਰ ਦੀ ਮਸਜਿਦ ਨੂੰ ਦਾਨ ਕਰਕੇ ਸਿੱਖ-ਮੁਸਲਮਾਨ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ ਹੈ।
ਸਮਰਾਲਾ ਦੇ ਇੱਕ ਢਿੱਲੋਂ ਪਰਿਵਾਰ ਦੇ ਨੌਜਵਾਨ ਵੱਲੋਂ ਸ਼ਹਿਰ ਦੇ ਮੁੱਖ ਚੋਂਕ ਵਿਚ ਸਥਿਤ ਜਾਮਾ ਮਸਜਿਦ ਦੇ ਬਾਹਰ ਬਣੀਆਂ ਆਪਣੀਆਂ ਦੋ ਦੁਕਾਨਾਂ ਮੁਸਲਮਾਨ ਭਾਈਚਾਰੇ ਦੀ ਹਾਜਰੀ ਵਿਚ ਚਾਬੀਆਂ ਮਸਜਿਦ ਦੇ ਪ੍ਰਬੰਧਕਾਂ ਨੂੰ ਸੌਂਪੀਆਂ।
ਇਸ ਮੌਕੇ ਮੁਸਲਮਾਨ ਭਾਈਚਾਰੇ ਦੇ ਆਗੂਆਂ ਅਤੇ ਵਕਫ ਬੋਰਡ ਦੇ ਸਟੇਟ ਅਫਸਰ ਨੇ ਜੁੰਮਾ ਨਵਾਜ ਦੇ ਪਵਿੱਤਰ ਦਿਹਾੜੇ ਮੌਕੇ ਸਿੱਖ ਪਰਿਵਾਰ ਵੱਲੋਂ ਮਸਜਿਦ ਦੇ ਨਿਰਮਾਣ ਲਈ ਦੁਕਾਨਾਂ ਸੌਂਪਣ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਉਹਨਾਂ ਕਿਹਾ ਕਿ ਇਸ ਨਾਲ ਸਿੱਖ ਅਤੇ ਮੁਸਲਿਮ ਵਿਚਕਾਰ ਭਾਈਚਾਰਕ ਸਾਂਝ ਵਧੇਗੀ।