ਗੁਰਦਾਸਪੁਰ ਤੋਂ ਖਬਰ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਨੇੜਲੇ ਪਿੰਡ ਬਥਵਾਲਾ ‘ਚ ਦੇਰ ਰਾਤ ਗੱਡੀ ‘ਤੇ ਸਵਾਰ ਕੁਝ ਨੌਜਵਾਨਾਂ ਵਲੋ ਹੁੱਲੜਬਾਜ਼ੀ ਕੀਤੀ ਗਈ।
ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਜਦੋਂ ਉਕਤ ਨੌਜਵਾਨਾਂ ਨੂੰ ਰੋਕਿਆ ਤਾਂ ਉਲਟ ਉਹਨਾ ਵੱਲੋਂ ਪਿੰਡ ਵਾਸੀਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਤੋ ਬਾਅਦ ਪਿੰਡ ‘ਚ ਇਕੱਠੇ ਹੋਏ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਮੌਕੇ ਤੇ ਪਹੁੰਚੇ ਪੁਲਿਸ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਨੌਜਵਾਨਾ ਨੂੰ ਕਾਬੂ ਕਰ ਥਾਣੇ ਲੈ ਗਈ ਉਧਰ ਪਿੰਡ ਵਾਸੀਆ ਦਾ ਕਹਿਣਾ ਸੀ ਕਿ ਉਹਨਾਂ ਚੋ ਇਕ ਪ੍ਰਵਾਸੀ ਨੌਜਵਾਨ ਹੈ ਜੋ ਖ਼ੁਦ ਨੂੰ ਬੇਅੰਤ ਕਾਲਜ ਦਾ ਸਟੂਡੈਂਟ ਦੱਸ ਰਿਹਾ ਸੀ ਅਤੇ ਉਹਨਾਂ ਇਹ ਵੀ ਦੱਸਿਆ ਕਿ ਇਹ ਨੌਜਵਾਨ ਲਗਾਤਾਰ ਕੁਝ ਦਿਨਾਂ ਤੋ ਉਹਨਾਂ ਦੇ ਪਿੰਡ ‘ਚ ਇਸ ਤਰ੍ਹਾਂ ਗੇੜੀ ਮਾਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਸੀ ਕਿ ਨੌਜਵਾਨਾਂ ਨਾਲ ਸਖ਼ਤੀ ਨਾਲ ਪੁੱਛਗਿੱਛ ਕਰ ਪੁਲਿਸ ਬਣਦੀ ਕਾਨੂੰਨੀ ਕਾਰਵਾਈ ਕਰੇ ।