ਆਸਕਰ ਪੁਰਸਕਾਰ ਜੇਤੂ ਸੰਗੀਤਕਾਰ ਅਤੇ ਗਾਇਕ ਏਆਰ ਰਹਿਮਾਨ ਦੀ ਸਿਹਤ ਐਤਵਾਰ ਸਵੇਰੇ ਅਚਾਨਕ ਵਿਗੜ ਗਈ। ਛਾਤੀ ਵਿੱਚ ਤੇਜ਼ ਦਰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
58 ਸਾਲਾ ਸੰਗੀਤਕਾਰ ਨੂੰ ਅੱਜ ਸਵੇਰੇ 7.30 ਵਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਈਸੀਜੀ ਵੀ ਹੋਇਆ। ਐਮਰਜੈਂਸੀ ਵਾਰਡ ਵਿੱਚ ਦਾਖਲ ਏ.ਆਰ. ਰਹਿਮਾਨ ਦੀ ਐਂਜੀਓਗ੍ਰਾਫੀ ਵੀ ਕੀਤੀ ਗਈ। ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਸਦੀ ਨਿਗਰਾਨੀ ਕਰ ਰਹੀ ਹੈ।
ਇਸ ਦੇ ਨਾਲ ਹੀ AR Rehman ਦੀ ਟੀਮ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਵਰਤ ਰੱਖ ਰਹੇ ਹਨ। ਉਹਨਾਂ ਦੀ ਸਿਹਤ ਵਿਗੜਨ ਦਾ ਕਾਰਨ ਡੀਹਾਈਡਰੇਸ਼ਨ ਹੋ ਸਕਦਾ ਹੈ।